ਏਬੀਪੀ ਸਾਂਝਾ ਦੇ ਨਾਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਫੜਾਓ
ਏਬੀਪੀ ਸਾਂਝਾ | 09 Sep 2018 08:01 PM (IST)
ਏਪੀਬੀ ਸਾਂਝਾ ਦੀ ਭਰੋਸੇਯੋਗਤਾ ਨੂੰ ਵੇਖਦੇ ਹੋਏ ਕੁਝ ਸ਼ਰਾਰਤੀ ਅਨਸਰ ਸਾਡੇ ਲੋਗੋ ਨੂੰ ਕਟ-ਪੇਸਟ ਕਰਕੇ ਝੂਠੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਰਹੇ ਹਨ। ਇਨ੍ਹਾਂ ਝੂਠੀਆਂ ਖ਼ਬਰਾਂ ਦਾ ਏਬੀਪੀ ਸਾਂਝਾ ਨਾਲ ਕੋਈ ਸਰੋਕਾਰ ਨਹੀਂ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਤੇ ਆਪਣੇ ਪਾਠਕਾਂ ਤੇ ਦਰਸ਼ਕਾਂ ਨੂੰ ਸੁਚੇਤ ਕਰਦੇ ਹਾਂ ਕਿ ਏਬੀਪੀ ਸਾਂਝਾ ਦੀ ਭਰੋਸੇਯੋਗਤਾ ਦੇ ਨਾਂ ’ਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਲੋਕਾਂ ਬਾਰੇ ਜੇ ਪਤਾ ਲੱਗੇ ਤਾਂ ਸਾਡੇ ਚੰਡੀਗੜ੍ਹ ਦਫ਼ਤਰ ਜਾਂ ਸਾਡੇ ਫੇਸਬੁੱਕ ਪੇਜ ਦੇ ਨਾਲ-ਨਾਲ ਪੁਲਿਸ ਨੂੰ ਵੀ ਇਸਦੀ ਸੂਚਨਾ ਦੇਣ।