ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜੰਮੂ ਕਸ਼ਮੀਰ ਸਰਕਾਰ ਨਾਲ ਸ਼ਾਹਪੁਰ ਕੰਢੀ ਵਿਖੇ ਬਿਜਲੀ ਪ੍ਰੋਜੈਕਟ ਲਾਉਣ ਸਬੰਧੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਅਕਾਲੀ ਸਰਕਾਰ ਵੇਲੇ ਦਾ ਲਟਕਿਆ ਪਿਆ ਸੀ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀਮ ਬਣਾ ਕੇ ਉੱਥੇ ਭੇਜੀ ਤੇ ਇਸਤੋਂ ਬਾਅਦ ਹੀ ਜੰਮੂ ਕਸ਼ਮੀਰ ਸਰਕਾਰ ਨਾਲ ਇਹ ਕਰਾਰ ਸਿਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਦੁੱਗਣਾ ਫਾਇਦਾ ਮਿਲੇਗਾ।

ਸੁੱਖ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਵਾਜਬ ਪੈਸੇ ਹਨ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 60 ਫੀਸਦੀ ਹਿੱਸਾ ਕੇਂਦਰ ਸਰਕਾਰ ਦਾ ਹੋਏਗਾ ਤੇ 40 ਫੀਸਦੀ ਹਿੱਸਾ ਪੰਜਾਬ ਸਰਕਾਰ ਦਏਗੀ। ਇਸ ਨਾਲ ਦੋਵਾਂ ਸੂਬਿਆਂ ਨੂੰ ਫਾਇਦਾ ਹੋਵੇਗਾ।

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਜਿਸ ਮਾਈਨਿੰਗ ਪਾਲਿਸੀ ਵੇਖਣ ਲਈ ਤੇਲੰਗਾਨਾ ਗਏ ਸਨ। ਇਸ ਮਾਈਨਿੰਗ ਪਾਲਿਸੀ ਬਾਰੇ ਜਦੋਂ ਸੁੱਖ ਸਰਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਈਨਿੰਗ ਪਾਲਿਸੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਵੇਗੀ ਨਾ ਕਿ ਲੋਕਾਂ ਨੂੰ ਮਹਿੰਗੇ ਭਾਅ ਰੇਤ ਦਿੱਤੀ ਜਾਵੇਗੀ।