ਨਿਊਯਾਰਕ: EB-5 ਨਿਵੇਸ਼ਕ ਵੀਜ਼ਾ ਪ੍ਰੋਗਰਾਮ ਲਈ ਨਿਵੇਸ਼ ਦੀ ਰਕਮ ਦੀ ਹੱਦ ਨੂੰ ਫਿਲਹਾਲ ਦਸੰਬਰ ਤਕ ਨਹੀਂ ਵਧਾਇਆ ਜਾ ਰਿਹਾ। EB-5 ਵੀਜ਼ਾ ਅਮਰੀਕਾ ਵਿੱਚ ਘੱਟੋ-ਘੱਟ 5 ਲੱਖ ਡਾਲਰ ਦਾ ਨਿਵੇਸ਼ ਕਰਨ ਵਾਲੇ ਵਿਦੇਸ਼ੀਆਂ ਨੂੰ ਗਰੀਨ ਕਾਰਡ ਮਿਲਦਾ ਹੈ। EB-5 ਇਨਵੈਸਟਰ ਵੀਜ਼ਾ ਪ੍ਰੋਗਰਾਮ ਵਿਦੇਸ਼ੀ ਲੋਕਾਂ ਨੂੰ ਹਰ ਸਾਲ ਲਗਪਗ 10 ਹਜ਼ਾਰ ਵੀਜ਼ੇ ਦਿੰਦਾ ਹੈ। ਇਨ੍ਹਾਂ ਵਿੱਚੋਂ ਹਰ ਦੇਸ਼ ਦਾ 7 ਫੀਸਦੀ ਕੋਟਾ ਹੁੰਦਾ ਹੈ। ਇਸ ਵੀਜ਼ੇ ਲਈ ਭਾਰਤ ਚੀਨ ਤੇ ਵੀਤਨਮ ਬਾਅਦ ਤੀਜਾ ਸਭ ਤੋਂ ਵੱਧ ਅਰਜ਼ੀਆਂ ਦੇਣ ਵਾਲਾ ਦੇਸ਼ ਹੈ।

ਰੁਜ਼ਗਾਰ ਆਧਾਰਤ EB-5 ਵੀਜ਼ਾ ਉੱਚੀ ਆਮਦਨ ਵਾਲੇ (ਹਾਈ ਨੈਟਵਰਥ ਇੰਡੀਵੀਜੁਅਲਜ਼-HNIs) ਨਿਵੇਸ਼ਕਾਂ ਨੂੰ ਗਰੀਨ ਕਾਰਡ ਹਾਸਲ ਕਰਨ ਵਿੱਚ ਮਦਦ ਕਰਦਾ ਹੈ। ਗਰਾਨ ਕਾਰਡ ਉਨ੍ਹਾਂ ਨੂੰ ਪੀਆਰ (Permanent Residence) ਮੁਹੱਈਆ ਕਰਾਉਂਦਾ ਹੈ ਜਿਸ ਦੇ ਤਹਿਤ ਉਹ ਅਮਰੀਕਾ ਵਿੱਚ ਆਪਣੇ ਤੇ ਆਪਣੇ ਪਰਿਵਾਰ ਸਣੇ ਰਹਿ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਅਮਰੀਕਾ ਵਿੱਚ ਇੱਕ ਵਾਰ ਘੱਟੋ-ਘੱਟ 5 ਲੱਖ ਡਾਲਰ ਦੀ ਨਿਵੇਸ਼ ਕਰਨਾ ਪੈਂਦਾ ਹੈ ਜਿਸ ਨਾਲ 10 ਜਾਂ ਇਸਤੋਂ ਵੱਧ ਅਮਰੀਕੀਆਂ ਨੂੰ ਨੌਕਰੀ ਮਿਲ ਸਕੇ।

ਇਸ ਸਬੰਧੀ EB-5 Reauthorisation Bill 2012 ਦੇ ਚੀਫ ਸਪੌਂਸਰ ਨੇ ਕਿਹਾ ਕਿ ਉਨ੍ਹਾਂ ਇਸ ਮਹੀਨੇ EB-5 ਪ੍ਰੋਗਰਾਮ ਲਈ ਨਿਵੇਸ਼ ਦਾ ਕੋਈ ਵਾਧਾ ਨਹੀਂ ਵੇਖਿਆ। ਇਹ ਵਾਧਾ ਨਵੇਂ ਸੈਸ਼ਨ ਵਿੱਚ ਹੀ ਕੀਤਾ ਜਾਏਗਾ।

ਅੰਦਾਜ਼ੇ ਮੁਤਾਬਕ ਭਾਰਤ ਵਿੱਚ EB-5 ਬਾਜ਼ਾਰ ਵਿੱਚ ਹਰ ਸਾਲ 30 ਤੋਂ 40 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਨਿਵੇਸ਼ ਦੀ ਹੱਦ ਵਿੱਚ ਵਾਧਾ ਹੋਣ ਦੇ ਆਸਾਰ ਕਾਰਨ ਅਗਲੇ 3-4 ਮਹੀਨਿਆਂ ਦੌਰਾਨ ਇਸ ਵਿੱਚ ਕਾਫੀ ਵਾਧਾ ਹੋਏਗਾ