Permission to install chairs and tables outside: ਲਓ ਜੀ ਚੰਡੀਗੜ੍ਹ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਹੁਣ ਚੰਡੀਗੜ੍ਹ ਦੇ ਸੈਕਟਰ 17 'ਚ ਰੈਸਟੋਰੈਂਟ ਅਤੇ ਬਾਰ ਆਪਣੇ ਸਾਹਮਣੇ ਵਾਲੇ ਖੇਤਰ 'ਚ ਅਨਿਯਮਿਤ ਕੁਰਸੀਆਂ ਅਤੇ ਮੇਜ਼ਾਂ ਦਾ ਪ੍ਰਬੰਧ ਕਰ ਸਕਣਗੇ।



ਹੋਰ ਪੜ੍ਹੋ : November Monthly Horoscope 2023: ਮੇਖ, ਮਿਥੁਨ, ਤੁਲਾ, ਕੁੰਭ ਰਾਸ਼ੀ ਦੇ ਲੋਕਾਂ ਨੂੰ ਨਵੰਬਰ 'ਚ ਮਿਲ ਸਕਦੀ ਤਰੱਕੀ, ਜਾਣੋ ਆਪਣੀ ਮਹੀਨਾਵਾਰ ਰਾਸ਼ੀਫਲ


ਨਗਰ ਨਿਗਮ ਦੀ ਲੈਜਿਸਲੇਟਿਵ ਐਂਡ ਕੰਟਰੈਕਟ ਕਮੇਟੀ ਵੱਲੋਂ ਮਿਲੀ ਮਨਜ਼ੂਰੀ


ਨਗਰ ਨਿਗਮ ਦੀ ਲੈਜਿਸਲੇਟਿਵ ਐਂਡ ਕੰਟਰੈਕਟ ਕਮੇਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਕਰਕੇ ਰੈਸਟੋਰੈਂਟ ਦੇ ਬਾਹਰ ਕੁਰਸੀ ਤੇ ਮੇਜ਼ ਲਗਾਏ ਜਾ ਸਕਦੇ ਹਨ। ਪਰ ਇਸ ਦੇ ਨਾਲ ਕੁੱਝ ਨਿਯਮਾਂ ਦੀ ਪਾਲਣਾ ਵੀ ਕਰਨੀ ਪਵੇਗੀ।


ਬਾਹਰ ਕੁਰਸੀ ਤੇ ਮੇਜ਼ ਲਗਾਉਣ ਦਾ ਇਹ ਹੋਵੇਗਾ ਸਮਾਂ


ਇਹ ਕੁਰਸੀਆਂ ਅਤੇ ਮੇਜ਼ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਉਪਲਬਧ ਰਹਿਣਗੇ। ਇਨ੍ਹਾਂ ਦੀ ਕੀਮਤ 100 ਰੁਪਏ ਪ੍ਰਤੀ ਵਰਗ ਗਜ਼ ਹੋਵੇਗੀ। ਇਸ ਤੋਂ ਪਹਿਲਾਂ ਨਗਰ ਨਿਗਮ ਦਾ ਸਬੰਧਤ ਦਫ਼ਤਰ ਮੌਕੇ 'ਤੇ ਹੀ ਜਗ੍ਹਾ ਦਾ ਨਿਰੀਖਣ ਕਰੇਗਾ, ਜਿਸ ਤੋਂ ਬਾਅਦ ਨਿਯਮਾਂ ਅਤੇ ਸ਼ਰਤਾਂ 'ਤੇ ਗੌਰ ਕਰ ਕੇ ਪ੍ਰਵਾਨਗੀ ਦਿੱਤੀ ਜਾਵੇਗੀ।


ਇਹ ਫੈਸਲਾ ਮੇਅਰ ਅਨੂਪ ਗੁਪਤਾ ਦੀ ਮੌਜੂਦਗੀ 'ਚ ਹੋਈ ਮੀਟਿੰਗ 'ਚ ਲਿਆ ਗਿਆ। ਮੀਟਿੰਗ 'ਚ ਕਮਿਸ਼ਨਰ ਅੰਕਸਿੰਦਿਤਾ ਮਿਤਰਾ, ਕੌਂਸਲਰ ਗੁਰਪ੍ਰਰੀਤ ਸਿੰਘ, ਹਰਪ੍ਰਰੀਤ ਕੌਰ ਬਬਲਾ, ਪੇ੍ਮਲਤਾ ਅਤੇ ਨੇਹਾ ਵੀ ਹਾਜ਼ਰ ਸਨ। ਪਿੰਡ ਰਾਏਪੁਰ ਕਲਾਂ 'ਚ ਗਊਸ਼ਾਲਾ ਦੀ ਇਮਾਰਤ 'ਚ ਰੈਂਪ ਬਣਾਉਣ ਲਈ 29 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਇੰਦਰਾ ਕਾਲੋਨੀ ਮਨੀਮਾਜਰਾ 'ਚ ਛਠ ਪੂਜਾ ਦੀਆਂ ਤਿਆਰੀਆਂ ਲਈ ਪੰਜ ਲੱਖ ਰੁਪਏ ਪਾਸ ਕੀਤੇ ਗਏ ਹਨ। ਕਮੇਟੀ ਨੇ ਵਾਧੂ ਸਪੋਟਰਾਂ ਅਤੇ ਡਰਾਈਵਰਾਂ ਨੂੰ ਇੱਕ ਸਾਲ ਲਈ ਨਿਯੁਕਤ ਕਰਨ ਲਈ 48 ਲੱਖ ਰੁਪਏ ਮਨਜ਼ੂਰ ਕੀਤੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।