ਚੰਡੀਗੜ੍ਹ: ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੀ ਪ੍ਰੈਸ ਕਾਨਫਰੰਸ ਅੱਜ ਚੰਡੀਗੜ੍ਹ ਵਿੱਚ ਹੋਈ। ਇਸ ਦੌਰਾਨ ਡੀਲਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੈਟ ਵਧਾ ਦਿੱਤਾ ਹੈ। ਜਿਸ ਕਾਰਨ ਸਾਡੇ ਪੰਜਾਬ ਦੇ ਪੰਪਾਂ ਦੀ ਵਿਕਰੀ ਗੁਆਂਢੀ ਰਾਜਾਂ ਨੂੰ ਹੋ ਰਹੀ ਹੈ। ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸਾਡੀ ਕਮਿਸ਼ਨ ਨਹੀਂ ਵਧਾਈ ਜਾ ਰਹੀ।ਸਾਲ 2017 ਵਿੱਚ ਸਾਡਾ ਕਮਿਸ਼ਨ ਵਧਾਇਆ ਗਿਆ ਸੀ, ਉਸ ਤੋਂ ਬਾਅਦ ਅੱਜ ਤੱਕ ਸਾਡਾ ਕਮਿਸ਼ਨ ਨਹੀਂ ਵਧਾਇਆ ਗਿਆ ਪਰ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।


ਉਨ੍ਹਾਂ ਕਿਹਾ ਕਿ, "ਸਾਡੀ ਲਾਗਤ ਵੱਧ ਰਹੀ ਹੈ ਜੋ ਹੁਣ ਦੁੱਗਣੀ ਹੋ ਗਈ ਹੈ। ਬੈਂਕ ਨੇ ਸਾਨੂੰ ਲੋਨ ਦੇਣਾ ਬੰਦ ਕਰ ਦਿੱਤਾ ਹੈ।ਸਾਡੇ ਪੰਪ ਬੰਦ ਹੋਣ ਦੀ ਕਗਾਰ 'ਤੇ ਹਨ ਅਤੇ ਕੁਝ ਪੰਪ ਅਜਿਹੇ ਹਨ ਕਿ ਜੋ ਬੰਦ ਹੋ ਗਏ ਹਨ।"


ਡੀਲਰਾਂ ਨੇ ਕਿਹਾ, "ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਪੰਪ ਨੂੰ 7 ਨਵੰਬਰ ਤੋਂ 21 ਨਵੰਬਰ ਤੱਕ ਸੀਮਤ ਸਮੇਂ ਲਈ ਖੋਲ੍ਹਾਂਗੇ।ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ।ਜੇਕਰ ਪੰਜਾਬ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ 22 ਨਵੰਬਰ ਨੂੰ ਪੈਟਰੋਲ ਪੰਪ ਇੱਕ ਦਿਨ ਲਈ ਬੰਦ ਰਹਿਣਗੇ। 


 


 


ਜਾਣੋ ਮੁੱਖ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ


 


ਦਿੱਲੀ 'ਚ ਪੈਟਰੋਲ ਦੀ ਕੀਮਤ 107.59 ਰੁਪਏ ਜਦਕਿ ਡੀਜ਼ਲ ਦੀ ਕੀਮਤ 96.32 ਰੁਪਏ ਪ੍ਰਤੀ ਲੀਟਰ ਹੈ।


 


ਮੁੰਬਈ ਵਿੱਚ ਪੈਟਰੋਲ ਦੀ ਕੀਮਤ 113.46 ਰੁਪਏ ਅਤੇ ਡੀਜ਼ਲ ਦੀ ਕੀਮਤ 104.38 ਰੁਪਏ ਪ੍ਰਤੀ ਲੀਟਰ ਹੈ।


 


ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 108.11 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 99.43 ਰੁਪਏ ਪ੍ਰਤੀ ਲੀਟਰ ਹੈ।


 


ਚੇਨਈ ਵਿੱਚ ਵੀ ਪੈਟਰੋਲ 104.52 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 100.59 ਰੁਪਏ ਪ੍ਰਤੀ ਲੀਟਰ ਹੈ।


 


ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਨੇ ਸਦੀ ਪਾਰ ਕਰ ਲਈ ਹੈ। ਇਸ ਦੇ ਨਾਲ ਹੀ ਡੀਜ਼ਲ ਜੰਮੂ -ਕਸ਼ਮੀਰ ਤੋਂ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਸਮੇਤ ਡੇਢ ਦਰਜਨ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿੱਚ ਵਿਕ ਰਿਹਾ ਹੈ। ਦੱਸ ਦਈਏ ਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਕਾਰਨ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੋਇਆ ਹੈ।


 


ਬ੍ਰੈਂਟ ਕਰੂਡ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਕੱਚਾ ਤੇਲ 85 ਡਾਲਰ ਨੂੰ ਪਾਰ ਕੀਤਾ ਸੀ। ਇਹ ਸਾਲਾਂ ਵਿੱਚ ਕੱਚੇ ਤੇਲ ਦਾ ਸਭ ਤੋਂ ਉੱਚਾ ਪੱਧਰ ਹੈ।