News
News
ਟੀਵੀabp shortsABP ਸ਼ੌਰਟਸਵੀਡੀਓ
X

PGI ਦੇ ਡਾਕਟਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਮਰੀਜ਼ ਪ੍ਰੇਸ਼ਾਨ

Share:
ਚੰਡੀਗੜ੍ਹ: ਉੱਤਰ ਭਾਰਤ ਦੇ ਵੱਡੇ ਹਸਪਤਾਲਾਂ 'ਚੋਂ ਇੱਕ ਪੀਜੀਆਈ ਚੰਡੀਗਡ਼੍ਹ 'ਚ ਡਾਕਟਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ। ਮੰਗਲਵਾਰ ਨੂੰ  ਓਪੀਡੀ ਵਿੱਚ ਸਿਰਫ ਇੱਕ ਘੰਟੇ ਤੱਕ ਹੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੀ। ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ 9 ਵਜੇ ਤੱਕ ਦਾ ਰੱਖਿਆ ਗਿਆ। ਹਾਲਾਂਕਿ ਅੱਜ ਐਮਰਜੈਂਸੀ ਸੇਵਾਂਵਾਂ ਚੱਲਦੀਆਂ ਰਹਿਣਗੀਆਂ। ਟਰੌਮਾ ਸੈਂਟਰ 'ਚ ਵੀ ਕੰਮਕਾਜ ਚੱਲੇਗਾ। ਇਸ ਤੋਂ ਇਲਾਵਾ ਬਾਕੀ ਸਾਰੇ ਵਾਰਡਾਂ 'ਚ ਡਾਕਟਰਾਂ ਦੇ ਕੰਸਲਟੇੈਂਟ ਮਰੀਜ਼ ਦੇਖ ਰਹੇ ਹਨ।       ਜੂਨੀਅਰ ਡਾਕਟਰਾਂ ਨੇ ਪੀਜੀਆਈ ਪ੍ਰਸ਼ਾਸਨ ਨੂੰ 26 ਤਾਰੀਖ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇਕਰ 26 ਅਗਸਤ ਤੱਕ ਪੀਜੀਆਈ ਪ੍ਰਸ਼ਾਸਨ ਡਾਕਟਰਾਂ ਦੀ ਪ੍ਰੋਟੈਕਸ਼ ਨੂੰ ਲੈ ਕੇ ਕਦਮ ਨਹੀਂ ਚੁਕਦਾ ਤਾਂ ਸਾਰੇ ਡਾਕਟਰ ਹੜਤਾਲ 'ਤੇ ਜਾਣਗੇ। ਮੰਗਲਵਾਰ ਨੂੰ ਪੀਜੀਆਈ ਓਪੀਡੀ ਤੋਂ 6000 ਮਰੀਜ਼ਾਂ ਨੂੰ ਬਿਨ੍ਹਾਂ ਇਲਾਜ ਦੀ ਹੀ ਪਰਤਣਾ ਪਿਆ। ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਇਲਾਜ ਲਈ ਆਏ ਮਰੀਜ਼ਾਂ ਨੂੰ ਇਲਾਜ ਨਾ ਮਿਲ ਸਕਿਆ।       ਐਮਰਜੈਸੀ 'ਚ ਆਏ ਮਰੀਜ਼ਾਂ ਨੂੰ ਵੀ ਡਾਕਟਰਾਂ ਨੇ ਨਾ ਦੇਖਿਆ। ਹੜਤਾਲ ਕਰ ਰਹੇ ਡਾਕਟਰ ਦਿਨ ਭਰ ਨਾਅਰੇਬਾਜ਼ੀ ਕਰਦੇ ਰਹੇ ਅਤੇ ਭਾਂਡੇ ਕੁੱਟਦੇ ਰਹੇ। ਉਧਰ ਪੀਜੀਆਈ ਦੇ ਡਾਇਰੈਕਟਰ ਪ੍ਰੋ. ਯੋਗੇਸ਼ ਚਾਵਲਾ ਦਾ ਕਹਿਣਾ ਹੈ ਕਿ ਪੀਜੀਆਈ ਦਾ ਮੇਨ ਗੇਟ ਅਤੇ ਐਮਰਜੈਸੀ ਦਾ ਗੇਟ ਬੰਦ ਕਰਕੇ, ਐਂਬੁਲੈਂਸ ਅਤੇ ਮਰੀਜ਼ਾਂ ਦੀ ਐਂਟਰੀ ਰੋਕਣ ਵਾਲੇ ਡਾਕਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।       ਦਰਅਸਲ, ਐਤਵਾਰ-ਸੋਮਵਾਰ ਦੀ ਰਾਤ ਲੁਧਿਆਣਾ ਤੋਂ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਦੇ ਪੁੱਤਰ ਨੇ ਡਾਕਟਰ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਉਂਦਿਆਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਡਾਕਟਰ ਹੜਤਾਲ 'ਤੇ ਚਲੇ ਗਏ। ਡਾਕਟਰਾਂ ਨੇ ਪੀਜੀਆਈ ਪ੍ਰਸ਼ਾਸਨ ਨੂੰ ਇਸ ਸਭ ਲਈ ਜ਼ਿੰਮੇਵਾਰ ਠਹਿਰਾਇਆ।     ਕੁੱਟਮਾਰ ਦੇ ਮਾਮਲੇ 'ਚ ਮ੍ਰਿਤਕ ਮਰੀਜ਼ ਦੇ ਪੁੱਤਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਧਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਵੀ ਡਾਕਟਰਾਂ 'ਤੇ ਲਾਪਰਵਾਹੀ ਦੇ ਇਲਜ਼ਾਮ ਲਾਉਂਦਿਆ ਸ਼ਿਕਾਇਤ ਦੇ ਦਿੱਤੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕਦੋਂ ਤੱਕ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਦਰਦ ਸਹਿਣਾ ਪਵੇਗਾ ?
Published at : 23 Aug 2016 05:29 AM (IST) Tags: doctor pgi strike chandigarh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ 'ਚ ਮੁਫ਼ਤ ਇਲਾਜ ਦੀ ਵੱਡੀ ਖ਼ਬਰ! ₹10 ਲੱਖ ਤੱਕ ਦਾ ਇਲਾਜ, ਹੁਣ ਹਰ ਪੰਜਾਬੀ ਲਈ ਖੁਸ਼ਖਬਰੀ! CM ਮਾਨ–ਕੇਜਰੀਵਾਲ ਕਰਨਗੇ ਸ਼ੁਰੂਆਤ

ਪੰਜਾਬ 'ਚ ਮੁਫ਼ਤ ਇਲਾਜ ਦੀ ਵੱਡੀ ਖ਼ਬਰ! ₹10 ਲੱਖ ਤੱਕ ਦਾ ਇਲਾਜ, ਹੁਣ ਹਰ ਪੰਜਾਬੀ ਲਈ ਖੁਸ਼ਖਬਰੀ! CM ਮਾਨ–ਕੇਜਰੀਵਾਲ ਕਰਨਗੇ ਸ਼ੁਰੂਆਤ

Punjab School Holiday: ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...

Punjab School Holiday: ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...

Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ

Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ

Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!

Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!

Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ

Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ

ਪ੍ਰਮੁੱਖ ਖ਼ਬਰਾਂ

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing

ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ

ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ

ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time