ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ 1984 ਕਤਲੇਆਮ ਸਬੰਧੀ ਨਵਾਂ ਰਾਜ ਖੋਲ੍ਹਦਿਆਂ ਦੱਸਿਆ ਕਿ ਕਤਲੇਆਮ ਲਈ ਕਾਂਗਰਸੀ ਲੀਡਰ ਵੀ ਜ਼ਿੰਮੇਵਾਰ ਹਨ। ਵਿਧਾਨ ਸਭਾ ਵਿੱਚ ‘ਆਪ’ ਵਿਧਾਇਕ ਐੱਚ ਐੱਸ ਫੂਲਕਾ ਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਇਸ ਬਾਰੇ ਤਕੜੀ ਬਹਿਸ ਹੋਈ। ਇਕ ਪਾਸੇ ਰਾਹੁਲ ਗਾਂਧੀ ਨੇ 1984 ਕਤਲੇਆਮ ’ਤੇ ਬਿਆਨ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਦਾ ਕੋਈ ਹੱਥ ਨਹੀਂ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਉਲਟ ਬਿਆਨ ਦਿੱਤਾ ਹੈ।

ਇਸ ਦੌਰਾਨ ਫੂਲਕਾ ਨੇ ਕਿਹਾ ਕਿ ਇਹ ਵਕੀਲਾਂ ਦੀ ਟੀਮ ਤੈਅ ਕਰੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਕੇਸ ਵਿੱਚ ਗਵਾਹ ਬਣਾਉਣਾ ਹੈ ਜਾਂ ਨਹੀਂ। ਵਿਧਾਨ ਸਭਾ ਵਿੱਚ ਗੌਲ਼ੀ ਗਈ ਹਰ ਗੱਲ ਰਿਕਾਰਡ ਕਰ ਲਈ ਜਾਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦਾ 1984 ਕਤਲੇਆਮ ’ਤੇ ਕਾਂਗਰਸ ਦੇ ਖਿਲਾਫ ਦਿੱਤਾ ਬਿਆਨ ਵੀ ਰਿਕਾਰਡ ਕੀਤਾ ਗਿਆ ਹੈ।

ਫੂਲਕਾ ਵੱਲੋਂ ਸਿੱਖ ਕਤਲੇਆਮ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦਾ ਸੁਖਪਾਲ ਖਹਿਰਾ ਧੜਾ ਚੁੱਪ ਰਿਹਾ। ਫੂਲਕਾ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਹਰ ਵਿਧਾਇਕ ਦੇ ਟੇਬਲ ’ਤੇ ਚੁਰਾਸੀ ਦੇ ਮੁੱਦੇ ’ਤੇ ਬੋਲਣ ਲਈ ਖੁਦ ਪਹੁੰਚੇ ਸਨ, ਪਰ ਸੁਖਪਾਲ ਖਹਿਰਾ ਦਾ ਧੜਾ ਇਸ ਮੁੱਦੇ ’ਤੇ ਅੱਗੇ ਨਹੀਂ ਆਇਆ।