ਚੰਡੀਗੜ੍ਹ: ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਚੰਡੀਗੜ੍ਹ ਸਥਿਤ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਇੱਕ ਰੀਜਨਲ ਫ਼ੈਕਟ ਚੈੱਕ ਯੂਨਿਟ ਕਾਇਮ ਕੀਤੀ ਹੈ। ਇਸ ਯੂਨਿਟ ਦਾ ਉਦੇਸ਼ ਖ਼ਾਸ ਤੌਰ ’ਤੇ ਸੂਬੇ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਕੇਂਦਰ ਸਰਕਾਰ ਨਾਲ ਸਬੰਧਿਤ ਫੈਲਾਈਆਂ ਜਾਣ ਵਾਲੀਆਂ ਗ਼ਲਤ ਜਾਂ ਗੁੰਮਰਾਹਕੁੰਨ ਖ਼ਬਰਾਂ ਦੇ ਤੱਥਾਂ ਨੂੰ ਚੈੱਕ ਕਰਨਾ ਹੈ।

ਪੱਤਰ ਸੂਚਨਾ ਦਫ਼ਤਰ (ਪੀਆਈਬੀ), ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਮੁੱਚੇ ਦੇਸ਼ ਵਿੱਚ ਵਿਭਿੰਨ ਪ੍ਰਕਾਰ ਦੇ ਮੀਡੀਆ ਦੁਆਰਾ ਅਕਸਰ ਵਿਭਿੰਨ ਮੁੱਦਿਆਂ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਤੱਥਾਂ ਪੱਖੋਂ ਗ਼ਲਤ/ਤੋੜ–ਮਰੋੜ ਕੇ ਪੇਸ਼ ਕੀਤੀਆਂ ਖ਼ਬਰਾਂ ਨੂੰ ਰੋਕਣ ਲਈ ‘ਫ਼ੈਕਟ ਚੈੱਕ ਯੂਨਿਟਾਂ’ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਫ਼ੈਕਟ ਚੈੱਕ ਯੂਨਿਟਾਂ ਦੀ ਡਿਊਟੀ ਹੈ ਕਿ ਅਜਿਹੀ ਕਿਸੇ ਵੀ ਖ਼ਬਰ ਦੀ ਤੱਥਾਤਮਕ ਤੌਰ ‘ਤੇ ਸਹੀ ਜਾਣਕਾਰੀ ਉਪਲਬਧ ਕਰਵਾ ਕੇ ਜਨਤਾ ਸਾਹਮਣੇ ਸਰਕਾਰੀ/ਪ੍ਰਮਾਣਿਕ ਪੱਖ ਰੱਖਣਾ।

ਅਜਿਹੀਆਂ ਖ਼ਬਰਾਂ ਲਈ ਇੱਕ ਈਮੇਲ ਆਈਡੀ pibfactcheckchandigarh@gmail.com ਵੀ ਬਣਾਈ ਗਈ ਹੈ, ਤਾਂ ਜੋ ਫੇਕ ਖ਼ਬਰਾਂ ਦੇ ਤੱਥਾਂ ਦੀ ਪੜਤਾਲ ਕੀਤੀ ਜਾ ਸਕੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904