ਬਿਆਸ: ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੋਮਵਾਰ ਨੂੰ ਸਬ ਤਹਿਸੀਲ ਦੀ ਇਮਾਰਤ ਦੀ ਉਸਾਰੀ ਲਈ ਅਰਦਾਸ ਉਪਰੰਤ ਨੀਂਹ ਪੱਥਰ ਰੱਖਿਆ। ਕਾਂਗੜ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ 'ਤੇ ਮੁੱਖ ਮੰਤਰੀ ਅਮਰਿਦਰ ਸਿੰਘ ਨੇ 10 ਪਿੰਡਾਂ ਦੇ ਪਟਵਾਰ ਸਰਕਲ ਅਤੇ 29 ਪਿੰਡਾਂ ਦੇ ਦਸ ਹਜ਼ਾਰ ਹੈਕਟੇਅਰ ਰਕਬੇ ਨੂੰ ਸ਼ਾਮਲ ਕਰਕੇ ਇਹ ਸਬ ਤਹਿਸੀਲ ਬਣਾਈ ਹੈ।


ਉਨ੍ਹਾਂ ਕਿਹਾ ਕਿ ਇਸ ਸਬ ਤਹਿਸੀਲ ਦਾ ਪ੍ਰਬੰਧਕੀ ਕੰਮ ਇੱਕ ਨਿੱਜੀ ਇਮਾਰਤ ਵਿਚ ਸ਼ੁਰੂ ਕੀਤਾ ਗਿਆ ਹੈ, ਪਰ ਡੇਰਾ ਬਿਆਸ ਨੇ ਸਬ ਤਹਿਸੀਲ ਲਈ ਪੰਜ ਏਕੜ ਜ਼ਮੀਨ ਦਾਨ ਕਰਨ ਅਤੇ ਇਸ ‘ਤੇ ਇਮਾਰਤ ਉਸਾਰਨ ਦਾ ਐਲਾਨ ਕੀਤਾ ਹੈ। 18 ਹਜ਼ਾਰ ਵਰਗ ਫੁੱਟ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਇਮਾਰਤ ਜਲਦੀ ਤਿਆਰ ਹੋ ਜਾਵੇਗੀ। ਮੰਤਰੀ ਕਾਂਗੜ ਨੇ ਕੋਵਿਡ-19 ਮਹਾਮਾਰੀ ਦੇ ਵਿਚਕਾਰ ਡੇਰਾ ਬਿਆਸ ਵੱਲੋਂ ਕੀਤੀ ਸਮਾਜ ਸੇਵਾ ਲਈ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਮੌਕੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮੁਸ਼ਕਿਲ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਦੀ ਆਰਥਿਕ ਮਦਦ ਨਹੀਂ ਕੀਤੀ ਗਈ ਅਤੇ ਪੰਜਾਬ ਦਾ ਬਣਦਾ ਜੀਐਸਟੀ ਟੈਕਸ ਵੀ ਨਹੀਂ ਦਿੱਤਾ ਗਿਆ ਜਿਸ ਕਰਕੇ ਪੰਜਾਬ ਸਰਕਾਰ ਨੂੰ ਇੰਤਕਾਲ ਫੀਸ ਵਧਾਉਣੀ ਪਾਈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904