ਕੈਪਟਨ ਨੇ ਵਿਆਹ 'ਚ 50 ਲੋਕਾਂ ਦੇ ਇਕੱਠ 'ਤੇ ਲਾਈ ਰੋਕ, ਜਾਰੀ ਨਵੀਆਂ ਗਾਈਡਲਾਈਨਸ
ਏਬੀਪੀ ਸਾਂਝਾ | 13 Jul 2020 04:27 PM (IST)
ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਵਿਆਹ ਸਮਾਗਮਾਂ 'ਤੇ ਇੱਕਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾ ਕੇ 30 ਕਰ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਵਿਆਹ ਸਮਾਗਮਾਂ 'ਤੇ ਇੱਕਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾ ਕੇ 30 ਕਰ ਦਿੱਤਾ ਹੈ। ਇਸ ਤੋਂ ਪਹਿਲਾਂ 50 ਲੋਕਾਂ ਦੇ ਇੱਕਠੇ ਹੋਣ ਦੀ ਇਜਾਜ਼ਤ ਸੀ। ਸਮਾਜਿਕ ਇਕੱਠ 'ਚ ਵੀ ਪੰਜ ਤੋਂ ਜ਼ਿਆਦਾ ਲੋਕ ਜਮ੍ਹਾਂ ਨਹੀਂ ਹੋ ਸਕਦੇ। ਇਨ੍ਹਾਂ ਨਿਰਦੇਸ਼ਾਂ ਦਾ ਉਲੰਘਣ ਕਰਨ 'ਤੇ ਸਿੱਧਾ ਐਫਆਈਆਰ ਦਰਜ ਕੀਤੀ ਜਾਵੇਗੀ। ਕੈਪਟਨ ਦੇ ਵਜ਼ੀਰ ਨੇ ਦਿੱਤੇ ਸੰਕੇਤ, ਅਜੇ ਨਹੀਂ ਖੁੱਲ੍ਹੇਗਾ ਲੌਕਡਾਊਨ! ਇਨ੍ਹਾਂ ਹੀ ਨਹੀਂ ਹੋਟਲ ਤੇ ਮੈਰਿਜ ਪੈਲਸ ਦਾ ਲਾਈਸੈਂਸ ਰੱਦ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ IIT ਚੇਨੰਈ ਦੇ ਐਕਸਪਰਟ ਨੂੰ ਨਿਗਰਾਨੀ ਲਈ ਇੰਗੇਜ ਕੀਤਾ। ਦਫਤਰ ਤੇ ਜਨਤਕ ਥਾਂਵਾਂ 'ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ