ਕੋਰੋਨਾ ਸੰਕਟ 'ਚ ਫਸੇ ਲੋਕਾਂ ਤੋਂ ਮੁਨਾਫ਼ਾ ਕਮਾਉਣ ਦੇ ਇਲਜ਼ਾਮਾਂ ਹੇਠ ਫਸੀ ਤੁਲੀ ਲੈਬ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਤੁਲੀ ਲੈਬ ਵੱਲੋਂ ਕਥਿਤ ਕੋਵਿਡ ਟੈਸਟ ਘੁਟਾਲੇ ਦੀ ਜਾਂਚ ਲਈ ਐਤਵਾਰ ਨੂੰ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਐਲਾਨ ਕੀਤਾ ਸੀ।


ਅੱਜ ਇਸ ਬਾਰੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਹੈ ਤੇ ਹੁਣ ਇਸ ਮਾਮਲੇ 'ਤੇ ਸਿੱਟ ਵੀ ਬਣ ਚੁੱਕੀ ਹੈ ਜੋ ਛੇਤੀ ਹੀ ਸਾਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਵੇਗੀ। ਜੇਕਰ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੋਇਆ ਤਾਂ ਕਾਰਵਾਈ ਜਰੂਰ ਹੋਵੇਗੀ। ਓਪੀ ਸੋਨੀ ਵੱਲੋਂ ਅੰਮ੍ਰਿਤਸਰ ਵਿਖੇ ਕੋਰੋਨਾ ਦੇ ਵੱਧ ਰਹੇ ਕੇਸਾਂ ਦੀ ਸਥਿਤੀ 'ਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਅਨਮੋਲ ਗਗਨ ਮਾਨ 'ਆਪ' 'ਚ ਸ਼ਾਮਲ! ਭਗਵੰਤ ਮਾਨ ਦਾ ਦੇਵੇਗੀ ਸਾਥ

ਇਸ ਦੌਰਾਨ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਟੈਸਟ ਵੱਧ ਗਿਣਤੀ 'ਚ ਹੋ ਰਹੇ ਹਨ ਤੇ ਕੇਸਾਂ ਦੀ ਗਿਣਤੀ ਜਿਆਦਾ ਵਾਧਾ ਨਹੀਂ ਹੋ ਰਿਹਾ। ਸੋਨੀ ਨੇ ਸੰਕੇਤ ਦਿੱਤਾ ਕਿ ਅਜੇ ਪੁਰਾਣੀ ਸਥਿਤੀ ਦੇ ਤਹਿਤ ਹੀ ਸ਼ਹਿਰ 'ਚ ਨਿਯਮ ਲਾਗੂ ਰਹਿਣਗੇ ਤੇ ਪਹਿਲਾਂ ਜਿੰਨੀ ਸਖਤੀ ਬਰਕਰਾਰ ਰਹੇਗੀ। ਸੋਨੀ ਨੇ ਕਿਹਾ ਕਿ ਪੰਜਾਬ 'ਚ ਨਵੀਂ ਲੈਬ 'ਚ ਕੋਰੋਨਾ ਟੈਸਟ ਵੀ ਜਲਦ ਹੀ ਸ਼ੁਰੂ ਹੋ ਜਾਣਗੇ ਤੇ ਜਲਦ ਹੀ ਪੰਜਾਬ 'ਚ 20 ਹਜਾਰ ਦੇ ਕਰੀਬ ਰੋਜਾਨਾ ਟੈਸਟਿੰਗ ਸ਼ੁਰੂ ਹੋ ਜਾਵੇਗੀ।

ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ