ਨਵੀਂ ਦਿੱਲੀ: ਟੈੱਕ ਜੁਆਇੰਟ ਐਪਲ ਜਲਦ ਹੀ Iphone 12 ਸੀਰੀਜ਼ ਲੌਂਚ ਕਰੇਗੀ। ਕੰਪਨੀ ਇਨਾਂ ਸਮਾਰਟਫੋਨਸ ਨਾਲ ਏਅਰਪੌਡ ਤੇ ਚਾਰਜਰ ਨਹੀਂ ਦੇਵੇਗੀ। ਹੁਣ ਇਕ ਰਿਪੋਰਟ ਜ਼ਰੀਏ ਆਈਫੋਨ 12 ਸੀਰੀਜ਼ ਦੇ ਬੇਸ ਮੌਡਲ ਦੇ ਰੇਟ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ 'ਚ ਕਿਹਾ ਗਿਆ ਕਿ ਇਸ ਦੇ ਐਂਟਰੀ ਲੈਵਲ ਮੌਡਲ ਦੀ ਕੀਮਤ ਪੁਰਾਣੀ ਜੈਨਰੇਸ਼ਨ ਤੋਂ 50 ਡਾਲਰ ਜ਼ਿਆਦਾ ਹੋ ਸਕਦੀ ਹੈ।


ਰਿਪੋਰਟ ਦੀ ਮੰਨੀਏ ਤਾਂ ਆਈਫੋਨ 12 ਦੇ ਬੇਸ-ਮਾਡਲ ਦੀ ਕੀਮਤ 749 ਡਾਲਰ ਯਾਨੀ ਕਰੀਬ 54,800 ਰੁਪਏ ਤਕ ਹੋ ਸਕਦੀ ਹੈ। ਇਸ ਫੋਨ ਨੂੰ ਕੰਪਨੀ 5.4 ਇੰਚ ਦਾ OLED ਡਿਸਪਲੇਅ, A14 ਚਿਪਸੈਟ, 5ਜੀ ਕਨੈਕਟੀਵਿਟੀ ਤੇ ਡਿਊਲ-ਕੈਮਰਾ ਸੈਟਅਪ ਦੇ ਨਾਲ ਲੌਂਚ ਕਰੇਗੀ।


ਕੁਵੈਤ 'ਚ ਫਸੇ 177 ਪੰਜਾਬੀ ਪਹੁੰਚੇ ਵਾਪਸ, ਸੁਣੋ ਤਸ਼ੱਦਦ ਦੀ ਦਰਦਨਾਕ ਕਹਾਣੀ


ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ 'ਚ ਜਲਥਲ, ਦਿੱਲੀ 'ਚ ਨਹੀਂ ਪਵੇਗਾ ਮੀਂਹ


iPhone 12 'ਚ 5.4 ਇੰਚ ਦਾ OLED ਸੁਪਰ ਰੇਟੀਨਾ ਡਿਸਪਲੇਅ ਦਿੱਤਾ ਗਿਆ ਹੈ। ਇਸ ਨੂੰ 5 ਜੀ ਤਕਨੀਕ ਸਪੋਰਟ ਦੇ ਨਾਲ ਵੱਖ-ਵੱਖ ਸਟੋਰੇਜ ਦੀ ਸਮਰੱਥਾ ਦਿੱਤੀ ਗਈ ਹੈ। 4GB RAM ਨਾਲ 128GB ਅਤੇ 256GB ਦੋ ਵਰਜ਼ਨ ਚ ਫੋਨ ਲਾਂਚ ਹੋਵੇਗਾ।


ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼


128 GB ਵਾਲੇ ਫੋਨ ਦੀ ਕੀਮਤ 49,200 ਅਤੇ 256GB ਵਾਲੇ ਫੋਨ ਦੀ ਕੀਮਤ 56,800 ਰੁਪਏ ਹੋ ਸਕਦੀ ਹੈ। ਐਪਲ ਸੀਰੀਜ਼ ਦੇ ਚਾਰ ਮਾਡਲ ਲਾਂਚ ਹੋਣਗੇ। ਇਨ੍ਹਾਂ 'ਚ ਆਈਫੋਨ 12, ਆਈਫੋਨ 12 ਮੈਕਸ, ਆਈਫੋਨ 12 ਪ੍ਰੋ, ਆਈਫੋਨ 12 ਪ੍ਰੋ ਮੈਕਸ ਸ਼ਾਮਲ ਹੈ।


ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ