PM Modi Interview: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਿਰੋਜ਼ਪੁਰ 'ਚ ਪਿਛਲੇ ਮਹੀਨੇ ਸੁਰੱਖਿਆ 'ਚ ਹੋਈ ਚੁੱਕ 'ਤੇ ਬੁੱਧਵਾਰ ਨੂੰ ਕਿਹਾ ਕਿ ਇਸ ਵਿਸ਼ੇ 'ਤੇ ਅਜੇ ਕੋਈ ਟਿੱਪਣੀ ਕਰਨਾ ਉਚਿਤ ਨਹੀਂ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਸੁਰੱਖਿਆ ਵਿੱਚ ਕਮੀ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ, ''ਮੈਂ ਇਸ ਵਿਸ਼ੇ 'ਤੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਸੁਪਰੀਮ ਕੋਰਟ ਖੁਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਮੇਰਾ ਕੋਈ ਵੀ ਵਾਕ ਪ੍ਰਭਾਵ ਪੈਦਾ ਕਰੇ ਇਹ ਸਹੀ ਨਹੀਂ ਹੈ। ਜੋ ਵੀ ਹੈ, ਸੁਪਰੀਮ ਕੋਰਟ ਦੀ ਕਮੇਟੀ ਹੀ ਕੱਢੇਗੀ ਜੋ ਸੱਚ ਹੋਵੇਗਾ ਦੇਸ਼ ਦੇ ਸਾਹਮਣੇ ਆ ਜਾਵੇਗਾ। ਸਾਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ।"


ਇਸ ਦੌਰਾਨ ਪੀਐਮ ਮੋਦੀ ਨੇ ਇੱਕ ਪੁਰਾਣੀ ਘਟਨਾ ਦਾ ਜ਼ਿਕਰ ਕੀਤਾ। ਪੀਐਮ ਨੇ ਕਿਹਾ, ''ਉੱਤਰੀ ਹਿੱਸੇ ਨਾਲ ਮੇਰਾ ਬਹੁਤ ਕਰੀਬੀ ਰਿਸ਼ਤਾ ਰਿਹਾ ਹੈ। ਮੈਂ ਪੰਜਾਬ ਵਿੱਚ ਬਹੁਤ ਰਿਹਾ ਹਾਂ। ਮੈਂ ਉੱਥੇ ਪਾਰਟੀ ਦਾ ਕੰਮ ਕਰਦਾ ਸੀ। ਮੈਂ ਪੰਜਾਬ ਦੇ ਲੋਕਾਂ ਦੀ ਬਹਾਦਰੀ ਦੇਖੀ ਹੈ। ਮੈਂ ਪੰਜਾਬ ਦੇ ਲੋਕਾਂ ਦੇ ਦਿਲ ਦੀ ਗੱਲ ਜਾਣਦਾ ਹਾਂ। ਪਾਰਟੀ ਦੇ ਕੰਮ ਲਈ ਪੰਜਾਬ 'ਚ ਸੀ, ਉਸ ਸਮੇਂ ਅੱਤਵਾਦ ਕਾਫੀ ਸੀ, ਹਾਲਾਤ ਖਰਾਬ ਸੀ। ਸ਼ਾਮ ਤੋਂ ਬਾਅਦ ਕੋਈ ਬਾਹਰ ਨਹੀਂ ਜਾ ਸਕਦਾ ਸੀ। ਮੈਂ ਸ਼ਾਇਦ ਮੋਗਾ ਜਾਂ ਤਰਨਤਾਰਨ ਵਿੱਚ ਸੀ।"






ਪੀਐਮ ਮੋਦੀ ਨੇ ਕਿਹਾ, “ਪ੍ਰੋਗਰਾਮ ਵਿੱਚ ਦੇਰੀ ਹੋ ਗਈ। ਮੈਂ ਤੇ ਮੇਰਾ ਡਰਾਈਵਰ ਇਕੱਠੇ ਸੀ। ਬਦਕਿਸਮਤੀ ਨਾਲ ਮੇਰੀ ਕਾਰ ਖ਼ਰਾਬ ਹੋ ਗਈ। ਉਸ ਸਮੇਂ ਪੁਰਾਣੀ ਅੰਬੈਸਡਰ ਕਾਰ ਸੀ। ਖੇਤ ਵਿੱਚ ਦੋ-ਤਿੰਨ ਲੋਕ ਸੀ ਤਾਂ ਉਹ ਦੌੜ ਕੇ ਆਏ। ਉਨ੍ਹਾਂ ਨੇ ਧੱਕਾ ਵੀ ਲਗਾਇਆ ਪਰ ਕਾਰ ਨਹੀਂ ਚੱਲੀ। ਜਦੋਂ ਮੈਂ ਮਕੈਨਿਕ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮਕੈਨਿਕ ਦੂਰ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ, ਤਾਂ ਇੱਥੇ ਰੁਕ ਜਾਓ। ਖੇਤ ਵਿੱਚ ਇੱਕ ਝੌਂਪੜੀ ਹੈ, ਇੱਥੇ ਰਹੋ, ਇੱਥੇ ਖਾਓ। ਰਾਤ ਰੁਕ ਜਾਓ, ਸਰਦਾਰ ਪਰਿਵਾਰ ਸੀ। ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਸੰਭਾਲਿਆ ਅਤੇ ਮੈਨੂੰ ਸਵੇਰੇ ਹੀ ਜਾਣ ਲਈ ਕਿਹਾ। ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਭਾਜਪਾ ਦਾ ਨੇਤਾ ਹਾਂ, ਤਾਂ ਉਨ੍ਹਾਂ ਕਿਹਾ ਕਿ ਕੁਝ ਵੀ ਹੈ, ਇੱਥੇ ਹੀ ਰੁਕ ਜਾਓ। ਮੈਂ ਰੁਕ ਗਿਆ। ਸਵੇਰੇ ਉਨ੍ਹਾਂ ਦਾ ਲੜਕਾ ਮਕੈਨਿਕ ਲੈ ਆਇਆ। ਮੈਂ ਪੰਜਾਬ ਦਾ ਦਿਲ ਦੇਖਿਆ ਹੈ। ਮੈਂ ਸਰਦਾਰ ਦੀ ਰੂਹ ਨੂੰ ਜਾਣਦਾ ਹਾਂ।"


ਪ੍ਰਧਾਨ ਮੰਤਰੀ ਨੇ ਕਿਹਾ, ''ਕੱਛ 'ਚ ਕਈ ਸਰਦਾਰ ਪਰਿਵਾਰ ਰਹਿੰਦੇ ਹਨ। ਜਦੋਂ ਲਖਪਤ ਦੇ ਗੁਰਦੁਆਰਿਆਂ ਨੂੰ ਭੁਚਾਲ ਨਾਲ ਨੁਕਸਾਨ ਹੋਇਆ ਸੀ ਤਾਂ ਮੈਂ ਕਿਹਾ ਸੀ ਕਿ ਗੁਰਦੁਆਰੇ ਵੀ ਉਸੇ ਤਰ੍ਹਾਂ ਤਿਆਰ ਹੋਣੇ ਚਾਹਿਦੇ ਹਨ। ਮੇਰਾ ਵਧੇਰੇ ਪਿਆਰ ਰਿਹਾ ਹੈ। ਮੈਂ ਸਿੱਖ ਭਰਾਵਾਂ ਦੀ ਬਹਾਦਰੀ ਦਾ ਸਨਮਾਨ ਕਰਨ ਲਈ ਬਹੁਤ ਕੰਮ ਕੀਤਾ ਹੈ। ਕਿਸਾਨਾਂ ਲਈ ਕੰਮ ਕੀਤਾ ਹੈ।"


ਦੱਸ ਦੇਈਏ ਕਿ ਪੀਐਮ ਮੋਦੀ ਨੇ 5 ਜਨਵਰੀ ਨੂੰ ਪੰਜਾਬ ਦਾ ਦੌਰਾ ਕੀਤਾ ਸੀ ਪਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤੇ ਅਤੇ ਰੈਲੀ ਨੂੰ ਸੰਬੋਧਨ ਕੀਤੇ ਬਗੈਰ ਹੀ ਉਨ੍ਹਾਂ ਨੂੰ ਦਿੱਲੀ ਪਰਤਣਾ ਪਿਆ ਸੀ। ਦਰਅਸਲ ਫ਼ਿਰੋਜ਼ਪੁਰ ਵਿੱਚ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਉਨ੍ਹਾਂ ਦਾ ਕਾਫ਼ਲਾ ਫਲਾਈਓਵਰ ’ਤੇ ਹੀ ਫਸ ਗਿਆ ਸੀ। ਕੇਂਦਰ ਸਰਕਾਰ ਨੇ ਇਸ ਸਬੰਧੀ ਸਖ਼ਤੀ ਦਿਖਾਉਂਦੇ ਹੋਏ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਸੀ।



ਇਹ ਵੀ ਪੜ੍ਹੋ: Sargun Mehta ਅਤੇ Gitaz Bindrakhia ਦੀ ਆਉਣ ਵਾਲੀ ਫਿਲਮ ਮੋਹ ਦੀ ਸ਼ੂਟਿੰਗ ਸ਼ੁਰੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904