ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪੂਰਾ ਦੇਸ਼ ਰਾਫਾਲ ਦੀ ਕਮਾ ਮਹਿਸੂਸ ਕਰ ਰਿਹਾ ਹੈ। ਦੇਸ਼ ਵਾਸੀ ਇੱਕਸੁਰ ਹੋ ਕੇ ਕਹਿ ਰਹੇ ਹਨ ਕਿ ਜੇ ਸਾਡੇ ਕੋਲ ਰਾਫਾਲ ਹੁੰਦਾ ਤਾਂ ਕੀ ਹੁੰਦਾ? ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਹੀ ਦੇਸ਼ ਦਾ ਵਿਰੋਧ ਕਰ ਰਹੇ ਹਨ ਜੋ ਰਾਸ਼ਟਰ ਸਾਹਮਣੇ ਵੱਡੀ ਚੁਣੌਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਦੀ ਵਿਰੋਧ ਦੀ ਜ਼ਿੱਦ ਵਿੱਚ ਦੇਸ਼ ਹਿੱਤ ਦਾ ਵਿਰੋਧ ਨਾ ਕੀਤਾ ਜਾਏ।
ਪੀਐਮ ਮੋਦੀ ਨੇ ਕਿਹਾ ਕਿ ਮੋਦੀ ਵਿਰੋਧ ਵਿੱਚ ਧਿਆਨ ਰੱਖੋ ਕਿ ਮਸੂਦ ਅਜ਼ਹਰ ਤੇ ਹਾਫਿਜ਼ ਸਈਦ ਵਰਗੇ ਅੱਤਵਾਦੀਆਂ ਨੂੰ, ਅੱਤਵਾਦੀਆਂ ਦੇ ਸਰਪ੍ਰਸਤਾਂ ਦੀ ਸਹਾਰਾ ਨਾ ਮਿਲ ਜਾਏ। ਦੇਸ਼ ਸਾਹਮਣੇ ਵੱਡੀ ਚੁਣੌਤੀ ਹੈ ਕਿ ਕੁਝ ਲੋਕ ਆਪਣੇ ਹੀ ਦੇਸ਼ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰਾ ਦੇਸ਼ ਫੌਜ ਦੇ ਨਾਲ ਖੜਾ ਹੈ ਤਾਂ ਕੁਝ ਲੋਕ ਫੌਜ ’ਤੇ ਹੀ ਸ਼ੱਕ ਕਰ ਰਹੇ ਹਨ।
ਪੀਐਮ ਮੋਦੀ ਨੇ ਅਜਿਹੇ ਲੋਕਾਂ ਨੂੰ ਕਿਹਾ ਕਿ ਮੋਦੀ ਦਾ ਵਿਰੋਧ ਕਰਨਾ ਹੈ ਤਾਂ ਜ਼ਰੂਰ ਕਰੋ। ਸਾਡੀਆਂ ਯੋਜਨਾਵਾਂ ਵਿੱਚ ਕਮੀਆਂ ਕੱਢੋ। ਉਨ੍ਹਾਂ ਕਿਹਾ ਹੈ ਵਿਰੋਧੀਆਂ ਦਾ ਹਮੇਸ਼ਾ ਸਵਾਗਤ ਹੈ ਪਰ ਦੇਸ਼ ਦੇ ਸੁਰੱਖਿਆ ਹਿੱਤਾਂ ਅਤੇ ਦੇਸ਼ ਦੇ ਹਿੱਤਾਂ ਦਾ ਵਿਰੋਧ ਨਾ ਕੀਤਾ ਜਾਏ।