ਚੰਡੀਗੜ੍ਹ: ਬੀਤੇ ਦਿਨ ਸਵੇਰ ਤੋਂ ਰਾਤ ਤਕ ਬੱਦਲ ਛਾਏ ਰਹੇ। ਕਈ ਥਾਈਂ ਰੁਕ-ਰੁਕ ਕੇ ਬੂੰਦਾਬਾਂਦੀ ਵੀ ਹੋਈ ਤੇ ਕਈ ਥਾਈਂ ਭਾਰੀ ਮੀਂਹ ਪਿਆ। ਇਸ ਨਾਲ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਤਕ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 5 ਮਾਰਚ ਤਕ ਅਜਿਹਾ ਮੌਸਮ ਬਣੇ ਰਹਿਣ ਦੇ ਆਸਾਰ ਹਨ।

ਦੱਸਿਆ ਜਾ ਰਿਹਾ ਹੈ ਕਿ ਫਰਵਰੀ ਤੇ ਮਾਰਚ ਦੀ ਸ਼ੁਰੂਆਤ ਵਿੱਚ ਕਰੀਬ 10 ਸਾਲਾਂ ਬਾਅਦ ਅਜਿਹਾ ਮੌਸਮ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਨੂੰ ਬਠਿੰਡਾ ਤੇ ਮੋਗਾ ਵਿੱਚ 1-1 mm, ਹੁਸ਼ਿਆਰਪੁਰ ਵਿੱਚ 4.4 mm, ਰੋਪੜ ਵਿੱਚ 5 mm ਅਤੇ ਅੰਮ੍ਰਿਤਸਰ ਵਿੱਚ 2.2 mm ਬਾਰਸ਼ ਦਰਜ ਕੀਤੀ ਗਈ।

ਉੱਧਰ ਚੰਬਾ, ਲਾਹੌਲ ਸਪਿਤੀ ਤੇ ਕੁੱਲੂ ਵਿੱਚ ਸ਼ਨੀਵਾਰ ਨੂੰ ਬਰਫ਼ਬਾਰੀ ਹੋਈ। ਐਤਵਾਰ ਨੂੰ ਵੀ ਬਰਫ਼ਬਾਰੀ ਤੇ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਉਚਾਈ ਵਾਲੇ ਖੇਤਰਾਂ ਵਿੱਚ ਬਰਫ਼ ਦੇ ਡਲੇ ਡਿੱਗਣ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਸੈਲਾਨੀਆਂ ਨੂੰ ਉੱਚੇ ਪਹਾੜੀ ਇਲਾਕਿਆਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।