ਚੰਡੀਗੜ੍ਹ: ਭਾਰਤ ਸਰਕਾਰ ਨੇ ਅੱਜ ਵਾਹਗਾ ਬਾਰਡਰ ’ਤੇ ਸ਼ਾਕਿਰ ਉੱਲਾਹ ਦੀ ਮ੍ਰਿਤਕ ਦੇਹ ਪਾਕਿਸਤਾਨ ਨੂੰ ਸੌਪ ਦਿੱਤੀ ਹੈ। ਸ਼ਾਕਿਰ ਉੱਲਾਹ ਜੈਪੁਰ ਦੀ ਜੇਲ੍ਹ ਵਿੱਚ ਕੈਦ ਪਾਕਿਸਤਾਨੀ ਕੈਦੀ ਸੀ ਜਿਸ ਨੂੰ ਪੁਲਵਾਮਾ ਹਮਲੇ ਬਾਅਦ ਉਸ ਦੇ ਕੈਦੀ ਸਾਥੀਆਂ ਵੱਲੋਂ ਕਥਿਤ ਤੌਰ ’ਤੇ ਮਾਰ ਦਿੱਤਾ ਗਿਆ ਸੀ। ਅੱਜ ਸ਼ਾਕਿਰ ਦੇ ਪਰਿਵਾਰਿਕ ਮੈਂਬਰਾਂ ਨੇ ਵਾਹਗਾ ਤੋਂ ਉਸ ਦੀ ਲਾਸ਼ ਬਰਾਮਦ ਕੀਤੀ।

ਪਾਕਿਸਤਾਨ ਸਰਕਾਰ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਪਾਕਿ ਸਰਕਾਰ ਨੇ ਭਾਰਤ ਨੂੰ ਸ਼ਾਕਿਰ ਦੇ ਕਤਲ ਤੇ ਪੋਸਟ ਮਾਰਟਮ ਰਿਪੋਰਟ ਦੀ ਜਾਂਚ ਦੇ ਵੇਰਵੇ ਤੁਰੰਤ ਪਾਕਿ ਸਰਕਾਰ ਨੂੰ ਮੁਹੱਈਆ ਕਰਾਉਣ ਲਈ ਕਿਹਾ ਹੈ। ਭਾਰਤ ਨੇ ਹਾਲੇ ਤਕ ਇਹ ਜਾਣਕਾਰੀ ਪਾਕਿਸਤਾਨ ਨੂੰ ਮੁਹੱਈਆ ਨਹੀਂ ਕਰਵਾਈ।

ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਭਾਰਤੀ ਜੇਲ੍ਹਾਂ ਵਿੱਚ ਕੈਦ ਪਾਕਿਸਤਾਨੀ ਕੈਦੀਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ ਹੈ।