ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਲਗਾਤਾਰ ਘਿਰਦੀ ਜਾ ਰਹੀ ਹੈ।ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਸਰਕਾਰ ਤੇ ਹਮਲਾ ਬੋਲਿਆ ਹੈ।ਉਨ੍ਹਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਦੋਸ਼ ਲਾਉਂਦੇ ਹੋਏ ਕਿਹਾ ਕੇ ਮੰਤਰੀ ਨੇ ਵਿਦਿਆਰਥੀਆਂ ਦਾ ਪੈਸਾ ਖਾਦਾ ਹੈ ਅਤੇ ਪੰਜਾਬ ਲੱਖਾਂ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਹੈ।


ਇਹ ਵੀ ਪੜ੍ਹੋਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ


ਸੁਖਬੀਰ ਨੇ ਕਿਹਾ ਕਿ ਅਡੀਸ਼ਨਲ ਚੀਫ ਸੈਕਟਰੀ ਦੀ ਰਿਪੋਰਟ ਜੇਕਰ ਪੜ੍ਹ ਲਈ ਜਾਵੇ ਤਾਂ ਇੱਕ ਮਿੰਟ ਅੰਦਰ ਧਰਮਸੋਤ ਖਿਲਾਫ ਕਾਰਵਾਈ ਬਣਦੀ ਹੈ।ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਹਾਲੇ ਤੱਕ ਇਸ ਮੁੱਦੇ ਤੇ ਕੋਈ ਸਖ਼ਤ ਫੈਸਲਾ ਨਹੀਂ ਲੈ ਸਕੇ।ਜਿਸ ਤੋਂ ਸਾਫ ਹੈ ਕਿ ਕੈਪਟਨ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ 'ਚ ਹਨ।ਉਨ੍ਹਾਂ ਦੋਸ਼ ਲਾਉਂਦੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਧਰਮਸੋਤ ਨੇ ਘਪਲਾ ਕੀਤਾ ਹੈ ਅਤੇ ਇਸਦੀ ਰਿਪੋਰਟ ਸਾਡੇ ਕੋਲ ਮੌਜੂਦ ਹੈ।



ਉਨ੍ਹਾਂ ਕਿਹਾ ਕਿ 115 ਕਰੋੜ ਰੁਪਏ ਕੇਂਦਰ ਵਲੋਂ ਆਏ ਧਰਮਸੋਤ ਦੇ ਮਨ 'ਚ ਖੋਟ ਸੀ ਇਸ ਲਈ ਇਸਨੇ ਆਪਣੇ ਮਹਿਕਮੇ ਨੂੰ ਪੱਤਰ ਲਿਖਿਆ ਕਿ ਜੇਕਰ ਕਿਸੇ ਨੇ ਕਿਸੇ ਵੀ ਕਾਲਜ ਨੂੰ ਪੇਮੈਂਟ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਮੇਰੇ ਕੋਲੋਂ ਫਾਇਲ ਲੈ ਕੇ ਆਓ।ਸੁਖਬੀਰ ਨੇ ਡਿਪਟੀ ਡਾਇਰੈਕਟਰ ਪੀਐਸ ਗਿੱਲ ਤੇ ਵੀ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਵੀ ਧਰਮਸੋਤ ਨਾਲ ਰੱਲਿਆ ਹੋਇਆ ਹੈ ਅਤੇ ਦੋਨਾਂ ਨੇ ਮਿਲ ਕੇ ਇਹ ਘੁਟਾਲਾ ਕੀਤਾ ਹੈ।


ਇਹ ਵੀ ਪੜ੍ਹੋਇਸ ਮਹੀਨੇ ਲਾਂਚ ਹੋਵੇਗਾ Royale Enfield ਦਾ ਇਹ ਨਵਾਂ ਮੋਟਰਸਾਈਕਲ, ਜਾਣੋ ਕੀ ਕੁਝ ਹੋਵੇਗਾ ਖਾਸ


ਸੁਖਬੀਰ ਨੇ ਮੰਗ ਕੀਤੀ ਕੇ ਦੋਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਧਰਮਸੋਤ ਅਤੇ ਪੀਐਸ ਗਿੱਲ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਪਰਚਾ ਦਰਜ ਕਰ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ।ਜੇਕਰ ਐਸਾ ਨਹੀਂ ਹੁੰਦਾ ਤਾਂ ਇਸਦਾ ਮਤਲਬ ਇਹ ਹੋਏਗਾ ਕੀ ਪੈਸਾ ਉਪਰ ਤੱਕ ਪਹੁੰਚਿਆ ਹੈ।



ਸਾਧੂ ਸਿੰਘ ਧਰਮਸੋਤ ਡਿਪਟੀ ਡਾਇਰੈਕਟਰ ਪੀ ਐਸ ਗਿੱਲ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਤੇ ਇਨ੍ਹਾਂ ਦੇ ਖਿਲਾਫ਼ ਪਰਚਾ ਕੀਤਾ ਜਾਵੇ। ਜੇਕਰ ਕਾਰਵਾਈ ਨਾ ਹੋਈ ਤਾਂ ਫਿਰ ਇਸਦਾ ਮਤਲਬ ਕੀ ਨਿਕਲੇਗਾ ਕਿ ਪੈਸਾ ਕਿੱਥੋਂ ਤੱਕ ਪਹੁੰਚਿਆ ਹੈ।





ਇਹ ਵੀ ਪੜ੍ਹੋFarmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ