Bathinda News: ਤਲਵੰਡੀ ਸਾਬੋ ਦੇ ਦੁਕਾਨਦਾਰਾਂ ਤੋਂ ਫ਼ਿਰੌਤੀ ਮੰਗਣ ਵਾਲੇ ਗੈਂਗਸਟਰ ਮਨਪ੍ਰੀਤ ਮੰਨੇ ਦੇ ਗੁਰਗੇ ਗ੍ਰਿਫਤਾਰ ਕੀਤੇ ਗਏ ਹਨ। ਬਠਿੰਡਾ ਦੇ ਆਈਜੀ ਤੇ ਐਸਐਸਪੀ ਨੇ ਇਸ ਬਾਰੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕੀ ਤਲਵੰਡੀ ਦੇ ਵਿਜੈ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮਨਪ੍ਰੀਤ ਮੰਨਾ ਗੈਂਗਸਟਰ ਦੇ ਗੁਰਗੇ 7 ਅਕਤੂਬਰ ਨੂੰ ਉਸ ਕੋਲ ਆਏ ਸੀ। ਮੰਨੇ ਦਾ ਫੋਨ ਕੰਨ ਨੂੰ ਲਗਾ ਕੇ ਮੰਨੇ ਨਾਲ ਗੱਲ ਕਰਵਾ ਕੇ 4 ਲੱਖ ਦੀ ਫਿਰੌਤੀ ਲੈ ਗਏ ਸੀ।
ਇਸ ਤੋਂ ਬਾਅਦ ਅੱਠ ਅਕਤੂਬਰ ਨੂੰ ਫੇਰ 6 ਲੱਖ ਰੁਪਏ ਲੈ ਗਏ ਸੀ। ਪੁਲਿਸ ਵੱਲੋਂ ਮੰਨੇ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ। ਇਸ ਮਗਰੋਂ ਮੰਨੇ ਦੇ ਸਾਥੀ ਗੁਰਪ੍ਰੀਤ ਸਿੰਘ ਸਮੇਤ 7 ਬੰਦਿਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਚਾਰ ਰਿਵਾਲਵਰ ਬਰਾਮਦ ਹੋਏ। 20 ਲੱਖ ਰੁਪਏ ਵੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਰਾਮਾਂ ਮੰਡੀ ਦੇ ਵਪਾਰੀ ਤੋਂ 1 ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਇਸ ਸਬੰਧ ਵਿੱਚ ਦਿੱਲੀ ਪੁਲਿਸ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਹਵ ਜਿਨ੍ਹਾਂ ਨੂੰ ਪੁੱਛਗਿੱਛ ਲਈ ਲੈ ਕੇ ਆਇਆ ਜਾਵੇਗਾ।
ਆਈਜੀ ਐਮਐਸ ਛੀਨਾ ਨੇ ਦੱਸਿਆ ਕਿ ਮਾਨਸਾ ਸੀਆਈਏ ਦੀ ਗ੍ਰਿਫ਼ਤ ਤੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ ਵਿੱਚ ਉਸ ਦੀ ਦੋਸਤ ਫੜੀ ਜਾ ਚੁੱਕੀ ਹੈ ਪਰ ਗੈਂਗਸਟਰ ਟੀਨੂੰ ਦੇ ਵਿਦੇਸ਼ ਭੱਜ ਜਾਣ ਬਾਰੇ ਕੋਈ ਸਬੂਤ ਨਹੀਂ ਹੈ। ਮੀਡੀਆ ਰਿਪੋਰਟ ਦੇ ਜਰੀਏ ਹੀ ਗੱਲ ਸਾਹਮਣੇ ਆਈ ਹੈ, ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।