Amritsar News: ਪੂਰੇ 48 ਘੰਟਿਆਂ ਬਾਅਦ ਵੀ ਗੁਰਜੰਟ ਸਿੰਘ ਦੇ ਕਤਲ ਸਬੰਧੀ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਤਰਨ ਤਾਰਨ ਪੁਲਿਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸ ਨੂੰ ਵੀ ਡੀਜੀਪੀ ਵੱਲੋਂ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਪਰ ਪੁਲਿਸ ਵੱਲੋਂ ਭਾਵੇਂ ਕਾਤਲਾਂ ਦੀ ਸ਼ਨਾਖਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਾਲੇ ਤਕ ਪੁਲਿਸ ਦੇ ਹੱਥ ਖਾਲੀ ਹਨ।


ਹਾਸਲ ਜਾਣਕਾਰੀ ਮੁਤਾਬਕ ਤਰਨ ਤਾਰਨ ਪੁਲਿਸ ਤਾਂ ਕੇਸ ਨੂੰ ਸੁਲਝਾਉਣ 'ਚ ਲੱਗੀ ਹੈ ਪਰ ਡੀਜੀਪੀ ਵੱਲੋਂ ਇਸ ਮਾਮਲੇ 'ਚ ਕਾਊਂਟਰ ਇੰਟੈਲੀਜੈਂਸ ਦੇ ਉੱਚ ਅਧਿਕਾਰੀਆਂ ਦੀ ਟੀਮ ਨੂੰ ਵੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਸੂਤਰਾਂ ਮੁਤਾਬਕ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਤਰਨ ਤਾਰਨ 'ਚ ਦੋ ਤਿੰਨ ਥਾਵਾਂ 'ਤੇ ਛਾਪੇਮਾਰੀ ਕਰਕੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ।


ਪਤਾ ਲੱਗਾ ਹੈ ਕਿ ਕਾਊਂਟਰ ਇੰਟੈਲੀਜੈਂਸ ਵੱਲੋਂ ਹਾਲ ਹੀ 'ਚ ਤਰਨ ਤਾਰਨ ਜਿਲੇ 'ਚ ਕਈ ਵੱਡੇ ਆਪ੍ਰੇਸ਼ਨਾਂ ਨੂੰ ਅੰਜਾਮ ਦਿੱਤਾ ਹੈ ਜਿਸ 'ਚ ਵੱਡੇ ਪੱਧਰ 'ਤੇ ਹਥਿਆਰਾਂ ਦੀ ਰਿਕਵਰੀ ਤੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੀ ਸ਼ਮੂਲੀਅਤ ਸੀ। ਉਧਰ, ਤਰਨ ਤਾਰਨ ਪੁਲਿਸ ਨੇ ਗੁਰਜੰਟ ਕਤਲ ਕਾਂਡ 'ਚ ਇੱਕ ਮਹਿਲਾ ਸਮੇਤ ਦੋ ਹੋਰ ਮੁਲਜਮਾਂ ਨੂੰ ਨਾਮਜਦ ਕੀਤਾ ਹੈ। ਗੁਰਜੰਟ ਦੀ ਚਾਚੀ ਗੁਰਬਿੰਦਰ ਕੌਰ ਤੇ ਸੁਬੇਗ ਸਿੰਘ ਨੂੰ ਪੁਲਿਸ ਨੇ ਪਿਤਾ ਦੇ ਬਿਆਨਾਂ ਤੋਂ ਬਾਅਦ ਨਾਮਜਦ ਕੀਤਾ ਹੈ। 


ਇੰਸਪੈਕਟਰ ਗੁਰਚਰਣ ਸਿੰਘ ਮੁਤਾਬਕ ਪੁਲਿਸ ਵੱਲੋਂ ਪਹਿਲਾਂ ਲਖਬੀਰ ਸਿੰਘ ਲੰਡਾ, ਅਜਮੀਤ ਸਿੰਘ, ਅਰਸ਼ਦੀਪ ਸਿੰਘ ਤੇ ਗੁਰਕੀਰਤ ਸਿੰਘ ਨੂੰ ਨਾਮਜਦ ਕੀਤਾ ਗਿਆ ਸੀ। ਕੁੱਲ ਛੇ ਮੁਲਜ਼ਮ ਹੋ ਨਾਮਜਦ ਹੋ ਚੁੱਕੇ ਹਨ ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਦਾ ਦਾਅਵਾ ਕਿ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: