ਅੰਮ੍ਰਿਤਸਰ: ਇੱਥੇ ਹੋਈ ਬੈਂਕ ਡਕੈਤੀ 'ਚ ਮਾਸਟਰਮਾਈਂਡ ਪੁਲਿਸ 'ਚੋਂ ਡਿਸਮਿਸ ਹੌਲਦਾਰ ਹੀ ਨਿਕਲਿਆ ਹੈ। ਇਸ ਵਾਰਦਾਤ ਨੂੰ ਖਿਡੌਣਾ ਪਿਸਤੌਲ ਤੇ 315 ਬੋਰ ਦੀ ਰਾਈਫਲ ਨਾਲ ਅੰਜਾਮ ਦਿੱਤਾ ਗਿਆ ਸੀ। ਸੈਂਟਰਲ ਬੈਂਕ ਆਫ ਇੰਡੀਆ 'ਚ 6 ਮਈ ਨੂੰ ਡਾਕਾਪਿਆ ਸੀ। ਪੁਲਿਸ ਨੇ ਇਸ ਡਕੈਤੀ ਵਿੱਚ ਲੁੱਟੇ ਗਏ 5.72 ਲੱਖ 'ਚੋਂ 2.44 ਲੱਖ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਪੁਲਿਸ ਮੁਤਾਬਕ ਇਸ ਗਰੋਹ ਦੇ ਸਰਗਨੇ ਸਮੇਤ ਇੱਕ ਮੁਲਜਮ ਫਰਾਰ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਗੁਰਦਾਸਪੁਰ ਤੇ ਇੱਕ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹੈ। ਕੈਸ਼ 'ਚ ਲੁੱਟੇ ਗਏ ਡੇਢ ਲੱਖ ਦੇ ਸਿੱਕੇ ਵੀ ਬਰਾਮਦ ਕਰ ਲਏ ਹਨ।


ਦੱਸ ਦਈਏ ਕਿ ਬੈਂਕ ਡਕੈਤੀ 'ਚ ਮਾਸਟਰਮਾਈਂਡ ਪੁਲਿਸ 'ਚੋਂ ਡਿਸਮਿਸ ਹੌਲਦਾਰ ਚਰਨਜੀਤ ਹੀ ਨਿਕਲਿਆ ਹੈ। ਉਹ 2008 'ਚ ਪੰਜਾਬ ਪੁਲਿਸ 'ਚੋਂ ਡਿਸਮਿਸ ਹੋਇਆ ਸੀ। ਚਰਨਜੀਤ ਨੇ ਪ੍ਰਗਟਜੀਤ ਸਿੰਘ, ਦਲਜੀਤ ਸਿੰਘ ਤੇ ਜਰਮਨਜੀਤ ਸਿੰਘ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਤਰ੍ਹਾਂ ਦੇ ਕੇਸ ਦਰਜ ਹਨ।