ਮੋਗਾ: ਕੋਰੋਨਾ ਕਰਫਿਊ ਤੋਂ ਲੋਕ ਅੱਕ ਗਏ ਹਨ। ਇਸ ਲਈ ਪੁਲਿਸ ਨਾਲ ਭਿੜਣ ਲੱਗੇ ਹਨ। ਜ਼ਿਲ੍ਹਾ ਮੋਗਾ ਦੇ ਧਰਮਕੋਟ ਕਸਬੇ 'ਚ ਪੈਂਦੇ ਪਿੰਡ ਨੂਰਪੁਰ ਹਕੀਮਾ ਵਿੱਚ ਪੁਲਿਸ ਪਾਰਟੀ ਉੱਪਰ ਪਿੰਡ ਵਾਸੀਆਂ ਵੱਲੋਂ ਹਮਲਾ ਕਰਨ ਦੀ ਜਾਣਕਾਰੀ ਮਿਲੀ ਹੈ।

ਧਰਮਕੋਟ ਪੁਲਿਸ ਥਾਣੇ ਦੇ ਐਸਐਚਓ ਬਲਰਾਜ ਮੋਹਨ ਮੁਤਾਬਕ ਪਿੰਡ ਨੂਰਪੁਰ ਦੇ ਸਰਪੰਚ ਦੀ ਸ਼ਿਕਾਇਤ 'ਤੇ ਉਹ ਪੁਲਿਸ ਪਾਰਟੀ ਨਾਲ ਪਿੰਡ ਗਏ ਸਨ। ਸਰਪੰਚ ਨੇ ਉਨ੍ਹਾਂ ਨੂੰ ਕੁਝ ਲੋਕਾਂ ਦੀ ਕਰਫਿਊ ਦਾ ਪਾਲਣ ਨਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਐਸਐਚਓ ਨੇ ਦੱਸਿਆ ਕਿ ਕੁਝ ਲੋਕ ਕੋਰੋਨਾ ਦੇ ਬਚਾਅ ਲਈ ਸੂਬੇ 'ਚ ਲੱਗੇ ਕਰਫਿਊ ਦਾ ਉਲੰਘਣ ਕਰ ਰਹੇ ਸਨ। ਪਿੰਡ ਦੀ ਪੰਚਾਇਤ ਨਾਲ ਸਹਿਯੋਗ ਨਹੀਂ ਕਰ ਰਹੇ ਸਨ।

ਜਦ ਐਸਐਚਓ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਕਥਿਤ ਤੌਰ ਤੇ ਇੱਟਾਂ ਰੋੜੇ ਚੱਲਾ ਕੇ ਹਮਲਾ ਕਰ ਦਿੱਤਾ। ਜਿਸ 'ਚ ਐਸਐੱਚਓ ਦੇ ਵੀ ਜ਼ਖਮੀ ਹੋ ਗਿਆ। ਇਸ ਤੇ ਪੁਲਿਸ ਨੇ 27 ਲੋਕਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਪੰਚਾਇਤ ਦੀ ਮਦਦ ਨਾਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।