ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਵਿੱਚ ਇਸ ਸਾਲ ਪਿਛਲੇ ਦੋ ਸਾਲਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਪਰਾਲੀ ਸਾੜੀ ਜਾ ਰਹੀ ਹੈ। ਇਸ ਦੇ ਨਾਲ ਹੀ ਗੱਲ ਕਰੀਏ ਗੁਆਂਢੀ ਸੂਬੇ ਹਰਿਆਣਾ ਦੀ ਤਾਂ ਇੱਥੇ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਦੋਵਾਂ ਸੂਬਿਆਂ ਵਿੱਚ ਪ੍ਰਦੂਸ਼ਣ ਕਾਰਨ ਆਬੋ-ਹਵਾ ਵਿਗੜਦੀ ਜਾ ਰਹੀ ਹੈ। ਪੰਜਾਬ ਦੇ ਲੁਧਿਆਣਾ 'ਚ ਪ੍ਰਦੂਸ਼ਨ ਸਿਖਰ 'ਤੇ ਪਹੁੰਚ ਗਿਆ ਹੈ। ਉਧਰ, ਹਰਿਆਣਾ ਦੇ ਯਮੁਨਾਨਗਰ ਤੇ ਬੱਲਬਗੜ੍ਹ ਵਿੱਚ ਸਥਿਤੀ ਗੰਭੀਰ ਹੈ।

ਪ੍ਰਦੂਸ਼ਣ ਕਾਰਨ ਪੰਜਾਬ ਮਾੜੀ ਹਾਲਤ ਵਿੱਚ ਹੈ। ਸੂਬੇ ਦੀਆਂ ਬਹੁਤ ਸਾਰੀਆਂ ਥਾਂਵਾਂ 'ਤੇ ਸਮੌਗ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਕੋਰੋਨਾ ਕਾਲ ਵਿੱਚ ਲੌਕਡਾਊਨ ਦੌਰਾਨ ਵਾਤਾਵਰਣ ਦੀ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਸੀ, ਪਰ ਹੁਣ ਪਰਾਲੀ ਸਾੜਨ ਨਾਲ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਇਸ ਵਾਰ ਪਿਛਲੇ ਸਾਲ ਨਾਲੋਂ ਖੇਤਾਂ ਵਿੱਚ ਤਿੰਨ ਗੁਣਾ ਵਧੇਰੇ ਪਰਾਲੀ ਸਾੜੀ ਗਈ ਹੈ।

ਕਿਸਾਨ ਜਥੇਬੰਦੀਆਂ ਦੀ ਵਿਧਾਨ ਸਭਾ 'ਚ 4 ਬਿੱਲ ਪਾਸ ਹੋਣ ਤੋਂ ਬਾਅਦ ਮੀਟਿੰਗ

ਦੱਸ ਦਈਏ ਕਿ ਪਰਾਲੀ ਸਾੜਨ ਦਾ ਅਸਰ ਹੁਣ ਪੰਜਾਬ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਪਰਾਲੀ ਕਾਰਨ ਸੂਬੇ ਦੇ ਅੱਠ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਹੋਈ ਹੈ। ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਓਰੇਂਜ ਜ਼ੋਨ ਵਿੱਚ ਪਹੁੰਚ ਗਿਆ ਹੈ। ਬਾਕੀ ਸੱਤ ਜ਼ਿਲ੍ਹੇ ਏਅਰ ਕੁਆਲਟੀ ਇੰਡੈਕਸ (AQI) ਮੁਤਾਬਕ ਯੈਲੋ ਜ਼ੋਨ ਵਿੱਚ ਹਨ। ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਹੀਂ ਕਟਾਈ ਗਈ। ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਖਰਾਬ ਹੋਣ ਦੀ ਉਮੀਦ ਹੈ।

ਸਾਹਮਣੇ ਆਏ ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 280 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਸਭ ਤੋਂ ਖ਼ਰਾਬ ਹਵਾ ਦੀ ਸਥਿਤੀ 'ਚ ਹੈ। ਜਦਕਿ ਇਸ ਤੋਂ ਬਾਅਦ ਸੂਬੇ ਦੇ ਪਟਿਆਲਾ, ਬਠਿੰਡਾ, ਮੰਡੀ ਗੋਬਿੰਦਗੜ੍ਹ, ਜਲੰਧਰ, ਖੰਨਾ ਤੇ ਅੰਮ੍ਰਿਤਸਰ ਦਾ ਹਵਾ ਗੁਣਵਤਾ ਸੂਚਕ ਅੰਕ 100 ਤੋਂ ਵੱਧ ਪਹੁੰਚ ਗਿਆ ਹੈ, ਜਿਸ ਕਾਰਨ ਇਹ ਜ਼ਿਲ੍ਹੇ AQI ਸੂਚਕਾਂਕ ਦੇ ਯੈਲੋ ਜ਼ੋਨ ਵਿੱਚ ਵਿੱਚ ਦਰਸਾਏ ਗਏ ਹਨ।

ਇਹ ਹੋਣਾ ਚਾਹੀਦਾ ਹੈ AQI ਪੱਧਰ:

ਹਵਾ ਦੀ ਗੁਣਵੱਤਾ ਦਾ ਇੰਡੈਕਸ 0-50 ਦੇ ਚੰਗੇ ਪੱਧਰ ਨੂੰ ਦਰਸਾਉਂਦਾ ਹੈ। 51-100 ਸੰਤੋਸ਼ਜਨਕ, 101 ਤੋਂ 200 ਮੱਧਮ, 201–300 ਖ਼ਰਾਬ, 301 ਤੋਂ 400 ਬਹੁਤ ਖ਼ਰਾਬ, 401 ਤੋਂ 500 ਗੰਭੀਰ ਤੇ 500 ਸਭ ਤੋਂ ਵੱਧ ਗੰਭੀਰ ਅਤੇ ਐਮਰਜੈਂਸੀ 'ਚ ਆਉਂਦਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਲੁਧਿਆਣਾ ਪੱਧਰ ਮੱਧ ਸ਼੍ਰੇਣੀ ਵਿਚ ਆਇਆ ਹੈ।

Punjab Electricity: ਪੰਜਾਬ 'ਚ ਬਿਜਲੀ ਸੰਕਟ, ਅੱਜ ਤੋਂ ਲੱਗ ਸਕਦੇ ਲੰਬੇ ਕੱਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904