ਜਲੰਧਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ’ਤੇ ਹੋਏ ਫਿਦਾਈਨ ਹਮਲੇ ਪਿੱਛੋਂ ਪੰਜਾਬ ਵਿੱਚ ਪੋਸਟਰ ਦੀ ਸਿਆਸਤ ਜਾਰੀ ਹੈ। ਪਹਿਲਾਂ ਅੰਮ੍ਰਿਤਸਰ ਤੇ ਹੁਣ ਜਲੰਧਰ ਵਿੱਚ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਬਾਜਵਾ ਨਾਲ ਜੱਫੀ ਪਾਉਣ ਵਾਲੀ ਤਸਵੀਰ ਦਾ ਪੋਸਟਰ ਲਾਇਆ ਗਿਆ ਹੈ।



ਇਸ ਪੋਸਟਰਾਂ 'ਤੇ ਸਿੱਧੂ ਨੂੰ ਜਨਰਲ ਬਾਜਵਾ ਦਾ ਦੋਸਤ ਤੇ ਮੁਲਕ ਦਾ ਗੱਦਾਰ ਦੱਸਿਆ ਗਿਆ ਹੈ। ਅੱਜ ਸਵੇਰੇ ਜਿੱਥੇ ਪੋਸਟਰ ਲਾਇਆ ਗਿਆ ਸੀ, ਉਥੇ ਰੈਡ ਕਰਾਸ ਦਾ ਸਟਾਲ ਲੱਗਦਾ ਹੈ। ਫਿਲਹਾਲ ਉਨ੍ਹਾਂ ਇਹ ਪੋਸਟਰ ਉਤਾਰ ਦਿੱਤਾ ਹੈ।



ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਸਵੇਰੇ ਸਿੱਧੂ ਖਿਲਾਫ ਪੋਸਟਰ ਲੱਗਾ ਜਦਕਿ ਸ਼ਾਮ ਹੁੰਦੇ-ਹੁੰਦੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਵੀ ਪੋਸਟਰ ਲੱਗ ਗਏ। ਉਨ੍ਹਾਂ ਦੇ ਨਾਲ-ਨਾਲ ਪੀਐਮ ਮੋਦੀ ਦੀ ਪਾਕਿਸਤਾਨ ਫੇਰੀ ਦੀਆਂ ਤਸਵੀਰਾਂ ਦੇ ਪੋਸਟਰ ਲਾਏ ਗਏ ਹਨ। ਇਹ ਪੋਸਟਰ ਜਲੰਧਰ ਦੇ ਨਾਮਦੇਵ ਚੌਂਕ ਵਿੱਚ ਲਾਏ ਗਏ ਹਨ।