ਮਾਨਸਾ: ਮਾਨਸਾ ਤੋਂ ਇੱਕ ਬੇਹੱਦ ਦਿਲਚਸਪ ਖ਼ਬਰ ਸਾਹਮਣੇ ਆਈ ਹੈ ਜਿਥੇ ਇੱਕ ਬਿਜਲੀ ਮਹਿਕਮੇ ਦੇ ਮੁਲਾਜ਼ਮ ਵੱਲੋਂ ਮਾਸਕ ਨਾ ਪਾਉਣ ਤੇ ਪੁਲਿਸ ਨੇ ਉਸ ਦਾ ਚਲਾਨ ਕੱਟ ਦਿੱਤਾ। ਇਸ ਤੋਂ ਬਾਅਦ ਬਿਜਲੀ ਮਹਿਕਮੇ ਦੇ ਮੁਲਾਜ਼ਮ ਨੇ ਵੀ ਆਪਣੀ ਤਾਕਤ ਦਾ ਇਸਤਮਾਲ ਕੀਤਾ ਤੇ ਬੋਹਾ ਪੁਲਿਸ ਥਾਣੇ ਦੀ ਬਿਜਲੀ ਕੱਟ ਦਿੱਤੀ। ਪੁਲਿਸ ਥਾਣਾ ਦਾ 5.59 ਲੱਖ ਬਿਜਲੀ ਬਿੱਲ ਬਕਾਇਆ ਦੱਸਿਆ ਗਿਆ ਹੈ।

ਘਟਨਾ ਸੋਮਵਾਰ ਦੀ ਹੈ ਜਦੋਂ ਪੁਲਿਸ ਨੇ ਬਿਜਲੀ ਮਹਿਕਮੇ ਦੇ ਮੁਲਾਜ਼ਮ ਦਾ ਮਾਸਕ ਨਾ ਪਾਉਣ ਤੇ ਚਲਾਨ ਕੀਤਾ ਜਿਸ ਤੋਂ ਬਾਅਦ ਬਿਜਲੀ ਮਹਿਕਮੇ ਦੇ ਕੁਝ ਮੁਲਾਜ਼ਮਾਂ ਨੇ ਬੋਹਾ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮੁਲਾਜ਼ਮ ਅੰਦਰ ਗਏ 5.59 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੋਣ ਤੇ ਥਾਣੇ ਦੀ ਬਿਜਲੀ ਕੱਟ ਦਿੱਤੀ।


ਇਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਤ ਕਰ ਮਾਮਲੇ ਨੂੰ ਸੁਲਝਾ ਲਿਆ।