ਬੇਅਦਬੀ ਕੇਸ 'ਚ ਸਰਕਾਰੀ ਗਵਾਹ ਬਣੇ ਡੇਰਾ ਸਿਰਸਾ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਦੇ ਕਈ ਵੱਡੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਇਸ ਮੁੱਦੇ 'ਤੇ ਇੱਕ ਵਾਰ ਮੁੜ ਗਰਮਾ ਗਈ ਹੈ। ਅਕਾਲੀ ਦਲ ਨੇ ਪ੍ਰਦੀਪ ਕਲੇਰ ਦੀ ਇੰਟਰਵਿਊ ਦਾ ਵਿਰੋਧੀ ਕੀਤਾ ਹੈ। ਇਸ ਸਬੰਧੀ ਵਿਰਸਾ ਸਿੰਘ ਵਲਟੋਹਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇਸ ਚਾਲਾਂ ਸਿਰਫ਼ ਤਾਂ ਸਿਰਫ਼ ਅਕਾਲੀ ਦਲ ਨੂੰ ਬਦਨਾਮ ਕਰਨ ਜਾਂ ਖ਼ਤਮ ਕਰਨ ਦੀਆਂ ਚੱਲੀਆਂ ਜਾ ਰਹੀਆਂ ਹਨ। 



ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਤੋਂ ਸਿੱਖ ਵਿਰੋਧੀ, ਪੰਥ ਵਿਰੋਧੀ ਤੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਸਿਆਸੀ ਆਗੂਆਂ ਤੇ ਹੋਰਨਾਂ ਲੋਕਾਂ ਵਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।



ਉਹਨਾਂ ਨੇ ਕਿਹਾ ਕਿ ਖ਼ੁਦ ਨੂੰ ਪੰਜਾਬ ਤੇ ਕੌਮ ਹਿਤੈਸ਼ੀ ਅਖਵਾਉਣ ਵਾਲੇ ਲੋਕ ਭਾਜਪਾ ਤੇ ਆਪ ਪਾਰਟੀਆਂ ਦੇ ਇਸ਼ਾਰੇ ’ਤੇ ਡੇਰਾ ਸਿਰਸਾ ਅਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਵਿਰੁੱਧ ਝੂਠਾ ਪ੍ਰਾਪੇਗੰਡਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਸਿੱਖ ਕੌਮ ਵਿਚ ਭੰਬਲਭੂਸਾ ਪੈਦਾ ਕਰਨਾ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ।


 ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ 5 ਬੇਅਦਬੀ ਦੇ ਦੋਸ਼ਾਂ ਵਿਚ ਸਿੱਧੇ ਤੌਰ 'ਤੇ ਸ਼ਾਮਲ ਵਿਅਕਤੀ ਯਾਨੀ ਪ੍ਰਦੀਪ ਕਲੇਰ ਨੂੰ ਮਹਾਨ ਸ਼ਖਸੀਅਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਦੋਸ਼ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਅਧੀਨ ਹਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਦਾ ਸਪੱਸ਼ਟੀਕਰਨ ਸੀਲਬੰਦ ਲਿਫਾਫੇ ਵਿਚ ਦਿੱਤਾ ਹੈ।


ਵਲਟੋਹਾ ਨੇ ਕਿਹਾ ਕਿ ਪ੍ਰਦੀਪ ਕਲੇਰ ਦੇ ਬਿਆਨ ਮੁਤਾਬਕ ਸੁਖਬੀਰ ਬਾਦਲ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਕਦੇ ਦਿੱਲੀ ਤੇ ਕਦੇ ਜੈਪੁਰ ਆਉਂਦੇ ਹਨ। ਪਰ ਅਜਿਹਾ ਕਹਿਣ ਤੋਂ ਪਹਿਲਾਂ ਉਸਨੂੰ ਸਬੂਤ ਪੇਸ਼ ਕਰਨਾ ਚਾਹੀਦਾ ਹੈ। ਜੇਕਰ ਇਹ ਸੱਚ ਹੁੰਦਾ ਅਤੇ ਅਕਾਲੀ ਦਲ ਨੂੰ ਡੇਰਾ ਮੁਖੀ ਦੀ ਹਮਾਇਤ ਮਿਲੀ ਹੁੰਦੀ ਤਾਂ 2007, 20012 ਅਤੇ 2017 ਵਿੱਚ ਅਕਾਲੀ ਦਲ ਨੂੰ ਡੇਰਾ ਪੱਖੀ ਹਲਕਿਆਂ ਵਿੱਚ ਹਾਰ ਨਹੀਂ ਹੋਣੀ ਸੀ।


ਵਲਟੋਹਾ ਨੇ ਕਿਹਾ ਕਿ ਜਿਹੜੇ ਕੱਪੜੇ 2007 ਵਿੱਚ ਡੇਰੇ ਵਿੱਚ ਪਾਏ ਗਏ ਸਨ, ਉਹ ਸੁਖਬੀਰ ਬਾਦਲ ਨੇ ਭੇਜੇ ਸਨ। ਇਹ ਗੱਲਾਂ ਕਹਿਣ ਵਾਲੀ ਪਤਨੀ ਵਰਪਾਲ ਕੌਰ ਅੱਜ ਕਿੱਥੇ ਹੈ? ਜਦੋਂ ਬੀਬੀ ਵਰਪਾਲ ਕੌਰ ਨੇ ਇਹ ਦੋਸ਼ ਲਾਏ ਤਾਂ ਉਹ ਵੀ ਭੱਜ ਗਈ। ਬੀਬੀ ਵਰਪਾਲ ਤੋਂ ਬਾਅਦ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਵੀ ਇਹੀ ਦੋਸ਼ ਲਾਏ ਹਨ। ਪਰ ਬਾਅਦ ਵਿੱਚ ਉਹ ਪਿੱਛੇ ਹਟ ਗਿਆ।


ਵਲਟੋਹਾ ਨੇ ਦੋਸ਼ ਲਾਇਆ ਕਿ ਪ੍ਰਦੀਪ ਕਲੇਰ ਕਦੇ ਵੀ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ 2007 ਵਿੱਚ ਪਹਿਲੀ ਵਾਰ   ਬਣਿਆ ਅਤੇ 2007 ਵਿੱਚ ਉਨ੍ਹਾਂ ਨੇ ਖੁੱਲ੍ਹ ਕੇ ਕਾਂਗਰਸ ਦੀ ਹਮਾਇਤ ਕੀਤੀ। 2012 ਵਿੱਚ ਕੈਪਟਨ ਤੇ ਉਸ ਦੇ ਸਮਰਥਕ ਡੇਰੇ ਵਿੱਚ ਪਹੁੰਚ ਕੇ ਸਮਰਥਨ ਮੰਗਦੇ ਹਨ। ਪ੍ਰਦੀਪ ਦਾ ਇੱਕ ਹੋਰ ਝੂਠ ਕਿ ਸਿਆਸੀ ਵਿੰਗ ਦਾ ਮੁਖੀ ਹੈ, ਪਰ ਇਸ ਦਾ ਮੁਖੀ ਰਾਮ ਸਿੰਘ ਹੈ। ਉਹ ਸਿਰਫ਼ 45 ਮੈਂਬਰਾਂ ਦੇ ਕਮੇਟੀ ਦਾ ਮੈਂਬਰ ਹੈ। ਨਾ ਕੇ ਸਿਆਸੀ ਵਿੰਗ ਦਾ ਇੰਚਾਰ। 



ਬੀਤੇ ਦਿਨ ਹੋਏ ਇੰਟਰਵਿਊ ਵਿੱਚ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਕਿ ਜਦੋਂ 2007 ਵਿੱਚ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਸੀ। ਇਸ ਤੋਂ ਬਾਅਦ ਰਾਮ ਰਹੀਮ ਦਾ ਪੰਜਾਬ ਵਿੱਚ ਪ੍ਰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਹੁਕਮ ਜਾਰੀ ਕੀਤਾ ਸੀ ਕਿ ਰਾਮ ਰਹੀਮ ਨਾਲ ਸਿੱਖ ਕੋਈ ਸਾਂਝ ਨਹੀਂ ਰੱਖੇਗਾ। 



ਪ੍ਰਦੀਪ ਕਲੇਰ ਨੇ ਦੱਸਿਆ ਕਿ ਇਸ ਤੋਂ ਬਾਦਲ ਨੇ ਕਿਹਾ ਕਿ ਬਾਬਾ ਰਾਮ ਰਹੀਮ ਲਿਖਤੀ ਰੂਪ ਵਿੱਚ ਇੱਕ ਮੁਆਫ਼ੀਨਾਮਾ ਭੇਜ ਦੇਵੇ ਬਾਕੀ ਦਾ ਅਸੀਂ ਸਾਂਭ ਲਵਾਂਗੇ। ਬਾਦਲ ਨੇ ਕਿਹਾ ਕਿ ਜੇ ਰਾਮ ਰਹੀਮ ਤੁਹਾਡਾ ਬਾਬਾ ਹੈ ਤਾਂ ਇੱਧਰ ਪੰਜਾਬ ਦਾ ਬਾਬਾ ਮੈਂ ਹਾਂ। ਇੱਕ ਮੁਆਫੀਨਾਮਾ ਭੇਜੋ ਕੰਮ ਹੋ ਜਾਵੇਗਾ। 


ਪ੍ਰਦੀਪ ਕਲੇਰ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਰਹੀਮ ਨਾਲ ਸਿੱਖਾਂ ਨੂੰ ਕੋਈ ਸਾਂਝ ਨਾਂ ਪਾਉਣ ਦਾ ਹੁਕਮਨਾਮਾ ਜਾਰੀ ਕੀਤਾ ਸੀ। ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਰਾਮ ਰਹੀਮ ਨੂੰ ਚੋਰੀ ਛਿੱਪੇ ਮਿਲਦਾ ਰਿਹਾ। ਚੋਣਾਂ 'ਚ ਮਦਦ ਲਈ, ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਵੀ ਡੇਰਾ ਸਿਰਸਾ ਦੀ ਮਦਦ ਲਈ ਗਈ।