ਸ੍ਰੀ ਅੰਨਦਪੁਰ ਸਾਹਿਬ: 28 ਮਾਰਚ ਨੂੰ ਕਿਸਾਨ ਮੋਰਚਾ ਦਿੱਲੀ ਦੀ ਰਹਿਨੁਮਾਈ ਹੇਠ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ  ਸ੍ਰੀ ਆਨੰਦਪੁਰ ਸਾਹਿਬ  ਵੱਲੋਂ ਹੋਲਾ ਮਹੱਲਾ ਦੇ ਮੌਕੇ ਤੇ  ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਕਿਸਾਨ ਕਾਨਫ਼ਰੰਸ ਕੀਤੀ ਜਾ ਰਹੀ ਹੈ। ਜਿਸ ਵਿੱਚ ਦਿੱਲੀ ਕਿਸਾਨ ਮੋਰਚੇ ਦੇ ਵੱਡੇ ਲੀਡਰ ਸ਼ਾਮਲ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਕਿਸਾਨ ਨੇਤਾਵਾਂ ਵੱਲੋਂ ਕਾਨਫਰੰਸ ਵਾਲੀ ਜਗ੍ਹਾ ਤੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਮੌਕੇ ਕੀਤਾ ਗਿਆ।


ਇਹ ਵੀ ਪੜ੍ਹੋ: ਕੈਪਟਨ ਨੇ ਬੀਜੇਪੀ ਵਿਧਾਇਕ ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ


ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਾਨਫ਼ਰੰਸ ਕਰਨ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਪਰ ਉਹ ਹਰ ਹਾਲਤ ਦੇ ਵਿੱਚ ਇਸ ਕਾਨਫ਼ਰੰਸ ਨੂੰ ਕਰਨਗੇ ਅਤੇ ਇਸ ਕਾਨਫ਼ਰੰਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ  ਅਤੇ ਵੱਖ ਵੱਖ ਕਿਸਾਨ ਨੇਤਾਵਾਂ ਵੱਲੋਂ ਹੋਲਾ ਮਹੱਲਾ ਤੇ ਪਹੁੰਚ ਰਹੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: ਕੈਪਟਨ ਸਰਕਾਰ ਨੂੰ ਵੱਡਾ ਝਟਕਾ! ਗੈਂਗਸਟਰ ਮੁਖ਼ਤਾਰ ਅੰਸਾਰੀ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ


ਇਸ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਕਿਸਾਨ ਨੇਤਾਵਾਂ ਨੇ ਦੱਸਿਆ ਕਿ ਹੋਲਾ ਮਹੱਲਾ ਦੇ ਮੌਕੇ ਤੇ ਹੋਈ ਇਸ ਵਿਸ਼ਾਲ ਕਿਸਾਨ ਕਾਨਫਰੰਸ ਦੇ ਵਿੱਚ ਰਾਕੇਸ਼ ਟਿਕੈਤ,  ਬਲਵੀਰ ਸਿੰਘ ਰਾਜੇਵਾਲ, ਚੜੂਨੀ ਯੋਗਰਾਜ ਸਿੰਘ ਜੱਸ ਬਾਜਵਾ ਕੰਵਰ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਪਹੁੰਚ ਕੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ। 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ