Punjab news: ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਇਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ 'ਚ ਕਣਕ ਦੀਆਂ ਬੇਲਗਾਮ ਹੁੰਦੀਆਂ ਕੀਮਤਾਂ ’ਤੇ ਨਕੇਲ ਕੱਸਣ ਲਈ ਕੇਂਦਰੀ ਮੰਤਰਾਲਾ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਕੇਂਦਰੀ ਮੰਤਰਾਲੇ ਵਲੋਂ ਪੰਜਾਬ ਨੂੰ 30 ਲੱਖ ਮੀਟ੍ਰਿਕ ਟਨ ਕਣਕ ਦਾ ਭੰਡਾਰ ਜਾਰੀ ਕੀਤਾ ਗਿਆ ਹੈ।


ਇੱਥੇ ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਸਿਰਫ 2 ਦਿਨਾਂ ’ਚ ਹੀ ਕਣਕ ਦੀਆਂ ਕੀਮਤਾਂ ਕਰੀਬ 450 ਰੁਪਏ ਕੁਇੰਟਲ ਤੱਕ ਘੱਟ ਹੋ ਗਈਆਂ ਹਨ ਅਤੇ ਪੰਜਾਬ ’ਚ ਅਨਾਜ ਦੇ ਕਾਲਾਬਾਜ਼ਾਰੀਆਂ ਅਤੇ ਮੁਨਾਫ਼ਾਖੋਰਾਂ ਵੱਲੋਂ 3050 ਰੁਪਏ ਕੁਇੰਟਲ ਤੱਕ ਵੇਚੀ ਜਾ ਰਹੀ ਕਣਕ ਹੁਣ ਕਰੀਬ 2700 ਰੁਪਏ ਕੁਇੰਟਲ ’ਤੇ ਪੁੱਜ ਗਈ ਹੈ।


ਇਸ ਕਾਰਨ ਆਉਣ ਵਾਲੇ ਦਿਨਾਂ ’ਚ ਆਟੇ ਦੀ ਥੈਲੀ ਕਰੀਬ 50 ਤੋਂ 70 ਰੁਪਏ ਤੱਕ ਸਸਤੀ ਹੋ ਸਕਦੀ ਹੈ, ਜੋ ਜਿੱਥੇ ਗਰੀਬ ਖ਼ਾਸ ਕਰ ਕੇ ਮੱਧ ਵਰਗੀ ਪਰਿਵਾਰਾਂ ਨਾਲ ਵੱਡੀ ਰਾਹਤ ਸਾਬਤ ਹੋਵੇਗਾ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ਨਾਲ ਪੰਜਾਬ ’ਚ ਕਣਕ ਦੇ ਹਰ ਖ਼ਰੀਦਦਾਰ ਨੂੰ 3000 ਮੀਟ੍ਰਿਕ ਟਨ ਕਣਕ ਦਾ ਸਟਾਕ 2350 ਰਪੁਏ ਪ੍ਰਤੀ ਕੁਇੰਟਲ ਦੀ ਦਰ ’ਤੇ ਮਿਲ ਸਕੇਗਾ, ਜਿਸ ਮੁਤਾਬਕ ਬਾਜ਼ਾਰ ’ਚ ਆਟੇ ਦੀ ਥੈਲੀ ਕਰੀਬ 300 ਤੋਂ ਲੈ ਕੇ 310 ਰੁਪਏ ਤੱਕ ਮਿਲਣ ਦੀਆਂ ਸੰਭਾਵਨਾਵਾਂ ਹਨ।


ਇਹ ਵੀ ਪੜ੍ਹੋ: Health Tips: ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦਿਲ ਦੀਆਂ ਨਸਾਂ ਹੋ ਸਕਦੀਆਂ ਬਲਾਕ


ਜ਼ਿਕਰਯੋਗ ਹੈ ਕਿ ਆਟੇ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ’ਤੇ ਆਮ ਜਨਤਾ ਤੋਂ ਲੈ ਕੇ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ’ਚ ਭਾਰੀ ਵਿਰੋਧ ਬਣਿਆ ਹੋਇਆ ਹੈ, ਜਿਨ੍ਹਾਂ ਨੇ ਅੱਗ ਵੱਧ ਰਹੀ ਮਹਿੰਗਾਈ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਨੂੰ ਸੂਬੇ ’ਚ ਫੈਲੇ ਕਾਲਾਬਾਜ਼ਾਰੀਆਂ, ਮੁਨਾਫ਼ਾਖੋਰਾਂ ਅਤੇ ਅਨਾਜ ਮਾਫ਼ੀਆ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਸੜਕਾਂ ’ਤੇ ਉੱਤਰਨ ਦੀ ਚਿਤਾਵਨੀ ਦਿੱਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।