ਅੰਮ੍ਰਿਤਸਰ: ਸਥਾਨਕ ਮੈਂਟਲ ਹਸਪਤਾਲ ਵਿੱਚੋਂ ਗੁਰਦਾਸਪੁਰ ਦੇ ਕੈਦੀ ਦੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਟੀਮਾਂ ਤੈਨਾਤ ਕਰ ਦਿੱਤੀਆਂ ਹਨ ਤੇ ਭਰੋਸਾ ਦਵਾਇਆ ਹੈ ਕਿ ਛੇਤੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਜ਼ਿਕਰ ਕਰ ਦਈਏ ਕਿ ਥਾਣਾ ਗੁਰਦਾਸਪੁਰ ਵਿੱਚ ਦਰਜ ਮੁਕੱਦਮੇ ਵਿੱਚ ਅਸ਼ੀਸ਼ ਮਸੀਹ ਵਾਸੀ ਪਿੰਡ ਗੋਤ ਪੋਖਤ ਜ਼ਿਲ੍ਹਾ ਗੁਰਦਾਸਪੁਰ, ਜੋ ਕਿ 28 ਅਗਸਤ 2022 ਤੋਂ ਮੈਂਟਲ ਹਸਪਤਾਲ ਅੰਮ੍ਰਿਤਸਰ ਵਿੱਚ ਜ਼ੇਰੇ ਇਲਾਜ ਸੀ। ਹਾਲਾਂਕਿ ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੀ ਗਾਰਦ ਮੌਜੂਦ ਸੀ ਪਰ ਅਸ਼ੀਸ਼ ਮਸੀਹ 2-3 ਦੀ ਦਰਮਿਆਨੀ ਰਾਤ ਨੂੂੰ ਕਰੀਬ 2.15 ਤੇ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਚੋਂ ਫ਼ਰਾਰ ਹੋ ਗਿਆ।


RDX ਤੇ ਮਿਲੇ ਸੀ ਹੈਂਡ ਗ੍ਰੈਨੇਡ 


ਗੁਰਦਾਸਪੁਰ ਪੁਲਿਸ ਦਾ ਕਹਿਣਾ ਹੈ ਕਿ ਆਸ਼ੀਸ਼ ਇੱਕ ਸ਼ਾਤਿਕ ਅਪਰਾਧੀ ਹੈ ਉਸ ਤੇ ਗੁਰਦਾਸਪੁਰ ਤੇ ਨਵਾਂ ਸ਼ਹਿਰ ਦੇ ਥਾਣੇ ਵਿੱਚ ਕੁੱਲ 8 ਮੁਕੱਦਮੇ ਦਰਜ ਹਨ। ਦੀਨਾਨਦਰ ਵਿੱਚ ਮਿਲੇ RDX ਤੇ ਹੈਂਡ ਗ੍ਰੈਨੇਡ ਮਾਮਲੇ ਵਿੱਚ ਵੀ ਇਸ ਦਾ ਨਾਂਅ ਸਾਹਮਣੇ ਆਇਆ ਸੀ।


ਇਹ ਵੀ ਪੜ੍ਹੋ: Pakistan ਨੂੰ ਗੁੱਝੀ ਜਾਣਕਾਰੀ ਦਿੰਦਾ ਮੌਲਵੀ ਫ਼ੌਜ ਨੇ ਦਬੋਚਿਆ, ISI ਨਾਲ ਦੱਸੇ ਜਾ ਰਹੇ ਸਬੰਧ


ਅੰਮ੍ਰਿਤਸਰ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਨੇੜਲੇ ਸੀਸੀਟੀਵੀ ਦੀਆਂ ਤਸਵੀਰਾਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਭਰੋਸਾ ਦਵਾਇਆ ਕਿ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।