Prisoner suicide in jail:  ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਇਕ ਕੈਦੀ ਵਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।


ਕੱਪੜੇ ਨਾਲ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ


ਮਿਲੀ ਜਾਣਕਾਰੀ ਅਨੁਸਾਰ ਰੋਹਿਤ ਵਸ਼ਿਸ਼ਟ ਨਾਮ ਦੇ ਕੈਦੀ ਨੇ ਬਾਥਰੂਮ ਵਿੱਚ ਖਿੜਕੀ ਦੀ ਗ੍ਰਿਲ ਨਾਲ ਕੱਪੜੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।


ਪੁਲਿਸ ਅਧਿਕਾਰੀ ਨੇ ਦਿੱਤੀ ਇਹ ਜਾਣਕਾਰੀ


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਨੇ ਕੱਪੜੇ ਦੀ ਪਹਿਲਾਂ ਰਸੀ ਬਣਾ ਲਈ। ਉਸ ਤੋਂ ਬਾਅਦ ਰਾਤ ਨੂੰ ਜਦੋਂ ਸਾਰੇ ਕੈਦੀ ਸੌਂ ਰਹੇ ਸਨ ਤਾਂ ਉਸ ਨੇ ਬਾਥਰੂਮ ਵਿੱਚ ਜਾ ਕੇ ਖਿੜਕੀ ਦੀ ਗ੍ਰਿਲ ਨਾਲ ਫਾਹਾ ਲੈ ਲਿਆ। ਸਵੇਰੇ ਸਮੇਂ ਜਦੋਂ ਕੈਦੀ ਬਾਥਰੂਮ ਗਏ ਤਾਂ ਦੇਖਿਆ ਉਸ ਨੇ ਫਾਹਾ ਲਿਆ ਹੋਇਆ ਸੀ।


ਇਸ ਸਬੰਧੀ ਕੈਦੀਆਂ ਨੇ ਜੇਲ੍ਹ ਸਟਾਫ ਨੂੰ ਜਾਣਕਾਰੀ ਦਿੱਤੀ। ਸਟਾਫ ਨੇ ਪੁਲਿਸ ਨੂੰ ਮੌਕੇ ਉੱਤੇ ਸੱਦ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਰੋਹਿਤ ਨੂੰ ਸਾਲ 2020 ਵਿੱਚ ਇਕ ਕਤਲ ਦੇ ਮਾਮਲੇ ਵਿੱਚ ਸਜਾ ਸੁਣਾਈ ਗਈ ਸੀ।


ਇਹ ਵੀ ਪੜ੍ਹੋ: Amritsar crime news: ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਅਕਤੀ ਨੂੰ ਮਾਰੀ ਗੋਲੀ, ਹਸਪਤਾਲ ‘ਚ ਕਰਵਾਇਆ ਦਾਖ਼ਲ