Amritsar crime news: ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿਚ ਗਗਨਦੀਪ ਸਿੰਘ ਉਰਫ ਕੁੱਕੂ ਨਾਂਅ ਦੇ ਵਿਅਕਤੀ ‘ਤੇ ਗੋਲੀਆਂ ਚਲਾਈਆਂ ਗਈਆਂ। ਦੱਸ ਦਈਏ ਕਿ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ।


ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਲਭੇ ਨਾਮ ਦੇ ਨੌਜਵਾਨ ਨੇ ਗਗਨਦੀਪ ਸਿੰਘ ਉਰਫ ਕੁੱਕੂ ‘ਤੇ ਕਰੀਬ ਚਾਰ ਤੋ ਪੰਜ ਫਾਇਰ ਕੀਤੇ, ਜਿਸ ‘ਚੋਂ ਇਕ ਗੋਲੀ ਉਕਤ ਗਗਨਦੀਪ ਨੂੰ ਲੱਗੀ। ਇਸ ਤੋਂ ਬਾਅਦ ਇਲਾਕਾ ਵਾਸੀਆਂ ਵਲੋਂ ਗਗਨਦੀਪ ਨੂੰ ਹਸਪਤਾਲ ਪਹੁੰਚਾਇਆ ਗਿਆ।


ਉੱਥੇ ਹੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਮੌਕੇ ਤੇ ਪਹੁੰਚਦਿਆਂ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: ਬਰਨਾਲਾ ਤੋਂ ਮੋਟਰਸਾਈਕਲ ਚੋਰੀ ਕਰਕੇ ਬਠਿੰਡਾ ਜਿਲ੍ਹੇ ਵਿੱਚ ਵੇਚਣ ਵਾਲੇ ਤਿੰਨ ਕਾਬੂ , ਚੋਰੀ ਦੇ 5 ਮੋਟਰਸਾਈਕਲ ਬਰਾਮਦ