ਤੁਲੀ ਲੈਬ ਮਾਮਲੇ 'ਚ ਜਾਂਚ ਵਿਜਿਲੈਂਸ ਤੋਂ ਵਾਪਸ ਲੈ ਸਿਟੀ ਪੁਲਿਸ ਨੂੰ ਸੌਂਪੀ, ਪੀੜਤਾਂ ਨੂੰ ਇਤਰਾਜ

ਏਬੀਪੀ ਸਾਂਝਾ Updated at: 10 Jul 2020 07:09 PM (IST)

ਪੰਜਾਬ ਸਰਕਾਰ ਵੱਲੋਂ ਤੁਲੀ ਲੈਬ ਦੇ ਖਿਲਾਫ ਚੱਲ ਰਹੀ ਜਾਂਚ ਵਿਜੀਲੈਂਸ ਤੋਂ ਲੈ ਕੇ ਅੰਮ੍ਰਿਤਸਰ ਸਿਟੀ ਪੁਲਿਸ ਨੂੰ ਦਿੱਤੇ ਜਾਣ ਤੇ ਪੀੜਤਾਂ ਨੇ ਸਾਫ ਇਤਰਾਜ ਜਾਹਰ ਕੀਤਾ ਹੈ।

NEXT PREV
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਤੁਲੀ ਲੈਬ ਦੇ ਖਿਲਾਫ ਚੱਲ ਰਹੀ ਜਾਂਚ ਵਿਜੀਲੈਂਸ ਤੋਂ ਲੈ ਕੇ ਅੰਮ੍ਰਿਤਸਰ ਸਿਟੀ ਪੁਲਿਸ ਨੂੰ ਦਿੱਤੇ ਜਾਣ ਤੇ ਪੀੜਤਾਂ ਨੇ ਸਾਫ ਇਤਰਾਜ ਜਾਹਰ ਕੀਤਾ ਹੈ।

ਪੀੜਤ ਰਾਜਕੁਮਾਰ ਖੁੱਲਰ ਤੇ ਵਿੱਕੀ ਦੱਤਾ ਨੇ ਕਿਹਾ ਕਿ

ਵਿਜੀਲੈਂਸ ਨੇ ਬਿਲਕੁਲ ਸਹੀ ਜਾਂਚ ਕੀਤੀ ਸੀ।ਪਰ ਹੁਣ ਇਹ ਜਾਂਚ ਪੁਲਿਸ ਨੂੰ ਦੇ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।-


ਉਨ੍ਹਾਂ ਕਿਹਾ ਕਿ 

ਦੋਸ਼ੀਆਂ ਨੂੰ ਫਾਇਦਾ ਦੇਣ ਦੇ ਲਈ ਜਾਂਚ ਘੁੰਮਾਈ ਜਾ ਰਹੀ ਹੈ।ਵਿਜੀਲੈਂਸ ਦੀ ਜਾਂਚ ਕਿਸੇ ਨਤੀਜੇ ਤੇ ਪੁੱਜਣ ਵਾਲੀ ਸੀ।ਪਰ ਇਸ ਤੋਂ ਪਹਿਲਾਂ ਦੋਸ਼ੀਆਂ ਨੂੰ ਰਾਹਤ ਦੇਣ ਲਈ ਜਾਂਚ ਪੁਲਿਸ ਨੂੰ ਦੇ ਦਿੱਤੀ ਗਈ।ਵਿਜਿਲੈਂਸ ਨੂੰ 20 ਦਿਨ ਲੱਗ ਗਏ ਇਥੇ ਤਕ ਪਹੁੰਚਣ ਲਈ ਅਤੇ ਹੁਣ ਪੁਲਿਸ ਵੀ ਇੰਨਾਂ ਹੀ ਸਮਾਂ ਫਿਰ ਲਵੇਗੀ ਤਾਂ ਦੋਸ਼ੀਆਂ ਨੂੰ ਬਚਣ ਦਾ ਸਮਾਂ ਮਿਲ ਜਾਵੇਗਾ।-


ਰਾਜਕੁਮਾਰ ਖੁੱਲਰ ਨੇ ਦੋਸ਼ ਲਗਾਇਆ ਕਿ ਉਨਾਂ ਦੇ ਪਰਿਵਾਰ ਨੂੰ ਮਾਨਸਿਕ ਪੀੜਾ ਚੋਂ ਲੰਘਣਾ ਪਿਆ ਤੇ ਹਾਲੇ ਵੀ ਤੁਲੀ ਲੈਬ ਦੇ ਡਾਕਟਰਾਂ ਵੱਲੋਂ ਉਨਾਂ ਦੀ ਨੂੰਹ ਨੂੰ ਸਿੱਧੀਆ ਧਮਕੀਆਂ ਦਿੱਤੀ ਜਾ ਰਹੀਆਂ ਹਨ।ਪੀੜਤਾਂ ਨੇ ਮੰਗ ਕੀਤੀ ਕਿ ਇਸ ਦੀ ਜਾਂਚ ਵਿਜੀਲੈਂਸ ਕੋਲ ਹੀ ਰਹਿਣ ਦਿੱਤਾ ਜਾਵੇ ਜਾਂ ਫਿਰ ਕੁੰਵਰ ਵਿਜੈ ਪ੍ਰਤਾਪ ਵਰਗੇ ਅਧਿਕਾਰੀ ਕੋਲੋਂ ਪੁਲਿਸ 'ਚ ਜਾਂਚ ਕਰਵਾਈ ਜਾਵੇ ਜਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮਜੀਤ ਮਜੀਠੀਆ ਨੇ ਤੁੱਲੀ ਲੈਬ ਬਾਰੇ ਜਾਣਕਾਰੀ ਦੇ ਰਹੇ ਓਐਸਡੀ ਦੀ ਵੀਡੀਓ ਸਾਹਮਣੇ ਲੈ ਕੇ ਆਏ।ਉਨ੍ਹਾਂ ਕਿਹਾ ਕਿ 

ਅੰਮ੍ਰਿਤਸਰ ਸਿਟੀ ਪੁਲਿਸ ਕੋਲ ਸ਼ਿਕਾਇਤ ਗਈ ਸੀ ਤਾਂ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।ਹੁਣ ਜਾਂਚ ਵਿਜਿਲੈਂਸ ਤੋਂ ਲੈ ਕਿ ਫੇਰ ਵਾਪਸ ਸਿਟੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ।ਜਿਨ੍ਹਾਂ ਪਿਹਲਾਂ ਕੋਈ ਵੀ ਕਾਰਵਾਈ ਨਹੀਂ ਕੀਤੀ।-

- - - - - - - - - Advertisement - - - - - - - - -

© Copyright@2024.ABP Network Private Limited. All rights reserved.