ਚੰਡੀਗੜ੍ਹ: ਮੁਹਾਲੀ ਪੁਲਿਸ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਪੀਐਸ ਗਿੱਲ ਸਣੇ 45 ਲੋਕਾਂ 'ਤੇ ਪਿੰਡ ਸੈਣੀ ਮਾਜਰਾ 'ਚ ਕੀਤੀ ਨਜਾਇਜ਼ ਮਾਇਨਿੰਗ ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ। ਜ਼ਿਲ੍ਹਾ ਖਣਨ ਅਧਿਕਾਰੀ ਦੀ ਸ਼ਿਕਾਇਤ 'ਤੇ ਦਰਜ ਇਸ ਮਾਮਲੇ 'ਚ ਅਜੇ ਕਿਸੇ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਪੰਜਾਬੀ ਟਰਾਂਸਪੋਰਟਰ ਦਾ ਫਰਜ਼ੰਦ ਜ਼ੁਰਮ ਦੀ ਦੁਨੀਆਂ ਦਾ ਬਾਦਸ਼ਾਹ, ਹੁਣ ਯੂਪੀ ਪੁਲਿਸ ਦੀ ਹਿੱਟ ਲਿਸਟ 'ਚ
ਸੁਖਬੀਰ ਬਾਦਲ ਲਈ ਨਵੀਂ ਮੁਸੀਬਤ! ਹੁਣ ਵਿਧਾਨ ਸਭਾ ਚੋਣਾਂ 'ਚ ਦੇਵੇਗੀ ਬੀਜੇਪੀ ਝਟਕਾ?
ਸੈਣੀ ਮਾਜਰਾ 'ਚ ਗੈਰ ਕਾਨੂੰਨੀ ਖਣਨ ਦੀ ਸ਼ਿਕਾਇਤ ਜ਼ਿਲਾ ਖਣਨ ਅਧਿਕਾਰੀ ਨੇ 2019 'ਚ ਦਰਜ ਕਰਵਾਈ ਸੀ। ਖਣਨ ਵਿਭਾਗ ਵੱਲੋਂ ਪੂਰਾ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਇਆ ਗਿਆ ਜਿਸ ਤੋਂ ਬਾਅਦ ਹੀ ਇਹ ਕਾਰਵਾਈ ਸੰਭਵ ਹੋ ਸਕੀ।
ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਨੂੰ ਵੱਡਾ ਝਟਕਾ, ਕੋਰੋਨਾ ਦੌਰਾਨ ਰੁਕਿਆ ਇਹ ਕੰਮ
ਜ਼ਿਲ੍ਹਾ ਪ੍ਰਸ਼ਾਸਨ ਨੇ ਐਸਡੀਐਮ ਖਰੜ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ 23 ਅਪ੍ਰੈਲ, 2019 ਨੂੰ ਸੈਣੀ ਮਾਜਰਾ ਦਾ ਦੌਰਾ ਕਰਕੇ ਆਪਣੀ ਰਿਪੋਰਟ 'ਚ ਗੈਰ ਕਾਨੂੰਨੀ ਖਣਨ ਦੀ ਪੁਸ਼ਟੀ ਕੀਤੀ ਸੀ।
ਪੁਲਿਸ ਮੁਲਾਜ਼ਮ ਹੀ ਸੀ ਵਿਕਾਸ ਦੁਬੇ ਦੇ ਮੁਖ਼ਬਰ, ਹੋਇਆ ਖ਼ੁਲਾਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ