Punjab News: ਜਗਰਾਉਂ 'ਚ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਮਹਿਲਾ ਤਸਕਰ ਦੇ ਘਰ ਨੂੰ ਕਾਬੂ ਕੀਤਾ ਹੈ। ਸੂਚਨਾ ਦੇਣ ਲਈ ਡੀਐਸਪੀ ਵਰਿੰਦਰ ਸਿੰਘ ਖੋਸਾ ਖ਼ੁਦ ਪੁੱਜੇ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਵੇਚ ਕੇ ਜ਼ਮੀਨਾਂ, ਜਾਇਦਾਦਾਂ ਆਦਿ ਹਾਸਲ ਕਰਨ ਵਾਲੇ ਸਾਰੇ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।


ਹੋਰ ਪੜ੍ਹੋ : ਬਾਲ-ਬਾਲ ਬਚੇ ਬੈਂਜਾਮਿਨ ਨੇਤਨਯਾਹੂ! ਹਿਜ਼ਬੁੱਲਾ ਨੇ ਡਰੋਨ ਅਟੈਕ ਨਾਲ ਇਜ਼ਰਾਇਲੀ PM ਦੇ ਘਰ ਨੂੰ ਬਣਾਇਆ ਨਿਸ਼ਾਨਾ



ਨਸ਼ਾ ਵੇਚ-ਵੇਚ ਬਣਾ ਲਿਆ ਸੀ 4 ਮਰਲੇ ਦਾ ਮਕਾਨ


ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਸੁਨੀਤਾ ਖ਼ਿਲਾਫ਼ 2022 ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਦੋਸ਼ੀ ਔਰਤ ਵੱਲੋਂ ਨਸ਼ਾ ਵੇਚਣ ਤੋਂ ਬਾਅਦ ਬਣਾਏ ਗਏ 4 ਮਰਲੇ ਦੇ ਮਕਾਨ 'ਤੇ ਨੋਟਿਸ ਲਗਾ ਕੇ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਦਾਖਾ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ। ਨਸ਼ਾ ਵੇਚ ਕੇ ਜਾਇਦਾਦ ਬਣਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ।



ਔਰਤ ਆਪਣੇ ਦੋਸਤਾਂ ਨਾਲ ਮਿਲਕੇ ਭੇਜਦੀ ਭੁੱਕੀ ਚੂਰਾ ਪੋਸਤ


ਡੀ.ਐਸ.ਪੀ ਦਾਖਾ ਨੇ ਦੱਸਿਆ ਕਿ 2022 ਵਿੱਚ ਭੁੱਕੀ ਚੂਰਾ ਪੋਸਤ ਕਰਨ ਦੇ ਧੰਦੇ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਦਾਖਾ ਦੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮ ਸੁਨੀਤਾ ਦੇ ਨਾਲ ਉਸ ਦੇ ਪਤੀ ਮਨਜੀਤ ਸਿੰਘ ਉਰਫ਼ ਰਾਜੂ ਉਰਫ਼ ਮੰਨੂ ਅਤੇ ਸਾਥੀ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ।ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਔਰਤ ਆਪਣੇ ਪਤੀ ਅਤੇ ਹੋਰ ਸਾਥੀਆਂ ਸਮੇਤ ਸੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਘੁੰਮ ਕੇ ਪਿੰਡਾਂ ਵਿੱਚ ਭੁੱਕੀ ਚੂਰਾ ਪੋਸਤ ਵੇਚਦੀ ਹੈ।


ਮੁਲਜ਼ਮ ਔਰਤ ਨੇ ਆਪਣੇ ਘਰ ਦੇ ਨਾਲ-ਨਾਲ ਆਪਣੇ ਸਾਥੀ ਰਣਜੀਤ ਸਿੰਘ ਦੇ ਘਰ ਵਿੱਚ ਵੀ ਚੂਰਾ ਪੋਸਤ ਛੁਪਾ ਕੇ ਰੱਖੀ ਹੋਈ ਸੀ, ਜਿਸ ਦੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਬਰਾਮਦ ਕੀਤੀ।