ਦਰਅਸਲ ਕੈਪਟਨ ਅਮਰਿੰਦਰ ਸਿੰਘ ਰੈਫਰੈਂਡਮ 2020 ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਉਹ ਇਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੀ ਸ਼ਰਾਰਤ ਕਰਾਰ ਦਿੰਦੇ ਹਨ। ਉਨ੍ਹਾਂ ਇਸ ਖਿਲਾਫ ਭਾਰਤ ਸਰਕਾਰ ਨੂੰ ਕਰਾਵਾਈ ਕਰਨ ਲਈ ਵੀ ਕਿਹਾ ਸੀ। ਇਸ ਤੋਂ ਇਲਾਵਾ ਗੂਗਲ ਨੂੰ ਰੈਫਰੈਂਡਮ 2020 ਦੇ ਐਪ ਹਟਾਉਣ ਲਈ ਕਿਹਾ ਸੀ।
ਕੈਪਟਨ ਅੱਜਕੱਲ੍ਹ ਇੰਗਲੈਂਡ ਦੇ ਦੌਰੇ 'ਤੇ ਹਨ। ਖਾਲਿਸਤਾਨ ਪੱਖੀ ਪਰਮਜੀਤ ਸਿੰਘ ਪੰਮਾ ਦੀ ਅਗਵਾਈ 'ਚ ਕੁਝ ਲੋਕਾਂ ਨੇ ਕੈਪਟਨ ਦੇ ਕਾਫਲੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਵਿੱਚ ਅਕਸਰ ਕਹਿੰਦੇ ਹਨ ਕਿ ਖਾਲਿਸਤਾਨੀਆਂ ਨੂੰ ਚੁੱਕ ਲਿਆਵਾਂਗੇ ਪਰ ਹੁਣ ਉਹ ਇੱਥੇ ਆਏ ਹਨ ਤਾਂ ਹੱਥ ਲਾ ਕੇ ਦਿਖਾਉਣ। ਕੈਪਟਨ 28 ਤਾਰੀਖ ਨਵੰਬਰ ਨੂੰ ਵਾਪਸ ਆ ਰਹੇ ਹਨ।