ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਖਿਲਾਫ ਦਿੱਲੀ ਵਿੱਚ ਵੀ ਕਾਫੀ ਰੋਸ ਹੈ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਹ ਲਿਆ। ਇਸ ਕਰਕੇ ਸਮਾਗਮ ਵਿੱਚ ਕਾਫੀ ਹੰਗਾਮਾ ਹੋ ਗਿਆ।
ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਵਿਸਾਖੀ ਬਾਰੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਹ ਲਿਆ ਗਿਆ ਜਿਸ ਕਾਰਨ ਸਮਾਗਮ ਥੋੜ੍ਹੀ ਦੇਰ ਰੋਕਣਾ ਪਿਆ।
ਹਾਸਲ ਜਾਣਕਾਰੀ ਅਨੁਸਾਰ ਸਿਰਸਾ ਜਦੋਂ ਗੁਰਦੁਆਰੇ ਦੀ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਇੱਕ ਵਿਅਕਤੀ ਆਇਆ ਤੇ ਮਾਈਕ ਚੁੱਕ ਕੇ ਮੰਚ ਤੋਂ ਹੇਠਾਂ ਲਾਹ ਲਿਆ ਤੇ ਖ਼ੁਦ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕੁਝ ਦੇਰ ਲਈ ਖਲਲ ਵੀ ਪਿਆ। ਸੂਤਰਾਂ ਮੁਤਾਬਕ ਮਾਈਕ ਖੋਹਣ ਵਾਲੇ ਸਿੱਖ ਨੇ 2017 ਦੀਆਂ ਦਿੱਲੀ ਕਮੇਟੀ ਦੀਆਂ ਚੋਣਾਂ ’ਚ ਹਿੱਸਾ ਲਿਆ ਸੀ।
ਦਿੱਲੀ ਕਮੇਟੀ ਦੇ ਪ੍ਰਧਾਨ ਤੋਂ ਮਾਈਕ ਖੋਹਿਆ, ਸਮਾਗਮ 'ਚ ਹੰਗਾਮਾ
ਏਬੀਪੀ ਸਾਂਝਾ
Updated at:
15 Apr 2019 02:00 PM (IST)
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਖਿਲਾਫ ਦਿੱਲੀ ਵਿੱਚ ਵੀ ਕਾਫੀ ਰੋਸ ਹੈ। ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਹ ਲਿਆ। ਇਸ ਕਰਕੇ ਸਮਾਗਮ ਵਿੱਚ ਕਾਫੀ ਹੰਗਾਮਾ ਹੋ ਗਿਆ।
- - - - - - - - - Advertisement - - - - - - - - -