ਮਾਨਸਾ/ ਸੰਗਰੂਰ: ਵੱਖ-ਵੱਖ ਸੰਗਠਨਾਂ ਦੇ ਸੱਦੇ 'ਤੇ ਸ਼ਨੀਵਾਰ ਨੂੰ ਪੰਜਾਬ ਭਰ 'ਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਘਰ ਦੀਆਂ ਛੱਤ ਤੇ ਖੜ੍ਹੇ ਹੋ ਕਿ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਛੱਤਾਂ ਤੇ ਚੜ੍ਹ ਗਏ ਅਤੇ ਜੰਮ ਕਿ ਸਰਕਾਰ ਖਿਲਾਫ ਨਆਰੇਬਾਜ਼ੀ ਕੀਤੀ।
ਕੋਵਿਡ -19 ਦੇ ਕਾਰਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਕਿਸਾਨ ਜੱਥੇਬੰਦੀ ਦੇ ਮੁਖੀ ਜੋਗਿੰਦਰ ਉਗਰਾਹਾਂ ਨੇ ਫੇਸਬੁੱਕ ਰਾਹੀਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦੇ ਸਾਰੇ ਦਾਅਵੇ ਸਿਰਫ ਕਾਗਜ਼ਾਂ ‘ਤੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਕਣਕ ਨੂੰ ਖਰੀਦਣ ਲਈ ਬਣਾਈ ਗਈ ਨੀਤੀ ਕਾਰਗਰ ਨਹੀਂ ਹੈ।ਇਸ ਲਈ ਫਸਲ ਦੇ ਮੰਡੀਕਰਨ ਦੀ ਰਫਤਾਰ ਨੂੰ ਤੇਜ਼ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ।
ਜੋਗਿੰਦਰ ਉਗਰਾਹਾਂ ਨੇ ਕਿਹਾ ਨਾ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਢੁਕਵੀਂ ਲਿਫਟਿੰਗ ਹੋ ਰਹੀ ਹੈ ਅਤੇ ਨਾ ਹੀ ਸਰਕਾਰ ਨੇ ਅਨਾਜ ਮੰਡੀਆਂ ਵਿੱਚ ਕਣਕ ਨੂੰ ਢੱਕਣ ਲਈ ਢੁਕਵੇਂ ਪ੍ਰਬੰਧ ਕੀਤੇ ਹਨ। ਹੋਰਨਾਂ ਨੇ ਲਾਜ਼ਮੀ ਦੂਰੀ 'ਤੇ ਖੜੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਦੀਆਂ ਮੁੱਖ ਮੰਗਾਂ ਹਨ ਕਿ ਤੁਰੰਤ ਸਾਰੀ ਕਣਕ ਦੀ ਖਰੀਦ ਅਤੇ ਲਿਫਟਿੰਗ ਕੀਤੀ ਜਾਵੇ, ਮਜ਼ਦੂਰਾਂ ਨੂੰ ਰਾਸ਼ਨ ਦੀ ਸਪਲਾਈ, ਮਨਰੇਗਾ ਮਜ਼ਦੂਰਾਂ ਨੂੰ ਬਕਾਏ ਜਾਰੀ ਕੀਤੇ ਜਾਣ, ਪੰਜਾਬ ਦੇ ਅਮੀਰ ਵਸਨੀਕਾਂ ਦੀ ਪੈਨਸ਼ਨ ਵਿੱਚ ਕਟੌਤੀ ਕੀਤੀ ਜਾਵੇ ਅਤੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਰੇ ਨਿੱਜੀ ਹਸਪਤਾਲ ਆਪਣੇ ਅਧੀਨ ਲਵੇ ਅਤੇ ਵਸਨੀਕਾਂ ਦੀ ਸਿਹਤ ਸਹੂਲਤਾਂ ਵਿੱਚ ਸੁਧਾਰ ਕਰੇ।
ਕੋਠਿਆਂ ਤੇ ਚੜ੍ਹ ਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਏਬੀਪੀ ਸਾਂਝਾ
Updated at:
25 Apr 2020 03:31 PM (IST)
ਵੱਖ-ਵੱਖ ਸੰਗਠਨਾਂ ਦੇ ਸੱਦੇ 'ਤੇ ਸ਼ਨੀਵਾਰ ਨੂੰ ਪੰਜਾਬ ਭਰ' ਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਘਰ ਦੀਆਂ ਛੱਤ ਤੇ ਖੜ੍ਹੇ ਹੋ ਕਿ ਵਿਰੋਧ ਪ੍ਰਦਰਸ਼ਨ ਕੀਤਾ।
- - - - - - - - - Advertisement - - - - - - - - -