ਖੰਨਾ: ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਜਸਪਾਲੋ 'ਚ ਅਨਵਰੇਕੋ ਦੀਪਕ ਫਾਸਟੇਨਰਸ ਲਿਮਟਿਡ ਫੈਕਟਰੀ ਦੇ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ ਕੀਤਾ। ਕਰੀਬ ਦੋ ਸੈਂਕੜੇ ਮੁਲਾਜ਼ਮਾਂ ਨੇ ਇੱਕਠੇ ਹੋ ਕੇ ਫੈਕਟਰੀ ਦੇ ਬਾਹਰ ਆਪਣੀ ਭੜਾਸ ਕੱਢੀ ਅਤੇ ਜੰਮ ਕਿ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਕੀਤਾ ਤੇ ਇਨ੍ਹਾਂ ਮੁਲਾਜ਼ਮਾਂ ਦੀ ਗੱਲਬਾਤ ਫੈਕਟਰੀ ਮਾਲਕਾਂ ਨਾਲ ਕਰਵਾਈ।


ਫੈਕਟਰੀ ਅੱਗੇ ਖੜ੍ਹੇ ਮੁਲਜਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੌਕਡਾਉਨ ਹੋਣ ਤੋਂ ਬਾਅਦ ਤਨਖਾਹ ਨਹੀਂ ਮਿਲੀ। ਇਸ ਕਾਰਨ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਨਾ ਤਾਂ ਰਾਸ਼ਨ ਹੈ ਤੇ ਨਾ ਹੀ ਮਕਾਨ ਦਾ ਕਰਾਏ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਵਾਲੇ ਲਾਰੇ ਲਾਈ ਜਾਂਦੇ ਹਨ। ਫੈਕਟਰੀ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ 22 ਮਾਰਚ ਤੋਂ ਪਹਿਲਾਂ ਦੀ ਤਨਖਾਹ ਮਿਲੀ ਹੈ। ਐਸੇ ਮੁਸ਼ਕਲ ਹਾਲਾਤ 'ਚ ਉਨ੍ਹਾਂ ਦਾ ਗੁਜ਼ਾਰਾ ਕਰਨਾ ਚੁਣੌਤੀ ਭਰਿਆ ਹੈ।

ਜਦ ਇਸ ਸਬੰਧੀ ਫੈਕਟਰੀ ਹੈੱਡ ਦਵਿੰਦਰ ਸਿੰਘ ਬਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਲਦੀ ਹੀ ਇਨ੍ਹਾਂ ਦੇ ਖ਼ਾਤਿਆ 'ਚ ਜਲਦ ਹੀ ਐਡਵਾਂਸ ਤੇ ਰਹਿੰਦੀ ਤਨਖਾਹ ਪਾ ਦਿੱਤੀ ਜਾਵੇਗੀ। ਕਿਸੇ ਟੈਕਨੀਕਲ ਦਿੱਕਤ ਕਾਰਨ ਇਹ ਮੁਸ਼ਕਲ ਆਈ ਹੈ ਜਿਸ ਦਾ ਅਸੀਂ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਹਲ ਕੱਢ ਰਹੇ ਹਾਂ।