ਬਠਿੰਡਾ ਅਜੇ ਵੀ ਸੰਘਰਸ਼ ਦਾ ਗੜ੍ਹ
ਏਬੀਪੀ ਸਾਂਝਾ | 23 Dec 2017 11:59 AM (IST)
ਬਠਿੰਡਾ: ਪੰਜਾਬ ਵਿੱਚ ਸੱਤਾ ਬਦਲਣ ਦੇ ਬਾਵਜੂਦ ਬਠਿੰਡਾ ਸੰਘਰਸ਼ ਦਾ ਗੜ੍ਹ ਬਣਿਆ ਹੋਇਆ ਹੈ। ਫਰਕ ਇਹ ਹੈ ਕਿ ਪਹਿਲਾਂ ਸੰਘਰਸ਼ਕਾਰੀ ਸਾਬਕਾ ਪ੍ਰਧਾਨ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਦੇ ਸਨ ਪਰ ਹੁਣ ਉਨ੍ਹਾਂ ਦਾ ਨਿਸ਼ਾਨਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਨ। ਅੱਜ ਫਿਰ ਵੱਡੀ ਗਿਣਤੀ ਥਰਮਲ ਮੁਲਾਜ਼ਮਾਂ ਨੇ ਮਨਪ੍ਰੀਤ ਬਾਦਲ ਦੇ ਦਫਤਰ ਵੱਲ ਨੂੰ ਕੂਚ ਕੀਤਾ। ਥਰਮਲ ਮੁਲਾਜ਼ਮਾਂ ਤੋਂ ਇਲਾਵਾ ਕਈ ਹੋਰ ਭਰਾਤਰੀ ਜਥੇਬੰਦੀਆਂ ਵੀ ਇਸ ਸੰਘਰਸ਼ ਦਾ ਸਾਥ ਦੇ ਰਹੀਆਂ ਹਨ। ਦਰਅਸਲ ਬਠਿੰਡਾ ਦੇ ਥਰਮਲ ਨੂੰ ਬੰਦ ਕਰਨ ਵਿਰੁੱਧ ਇਹ ਸੰਘਰਸ਼ ਭਖਿਆ ਹੋਇਆ ਹੈ। ਇਸ ਲਈ ਸੰਘਰਸ਼ਕਾਰੀ ਵਿੱਚ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਬਾਹਰ ਧਰਨਾ ਲਾ ਰਹੇ ਹਨ।