ਆਨੰਦਪੁਰ ਸਾਹਿਬ: ਕਿਸਾਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਖਿਲਾਫ ਐਕਸ਼ਨ ਕੀਤਾ। ਵਿਦਿਆਰਥੀ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਅਗਵਾਈ ਹੇਠ ਲੋਕਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਨਾਲ ਸਬੰਧਤ ਲਾਲਪੁਰਾ ਘਰ ਦਾ ਘਿਰਾਓ ਕੀਤਾ ਗਿਆ।


ਇਸ ਮੌਕੇ ਇਲਾਕੇ ਦੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰਾਂ, ਗੱਡੀਆਂ ਤੇ ਮੋਟਰਸਾਈਕਲਾਂ 'ਤੇ ਚੜ੍ਹ ਕੇ ਇਕਬਾਲ ਸਿੰਘ ਲਾਲਪੁਰਾ ਖ਼ਿਲਾਫ਼ ਤੇ ਭਾਜਪਾ ਦੀ ਕੇਂਦਰੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਝੱਜ ਚੌਕ ਤੋਂ ਰੈਲੀ ਸ਼ੁਰੂ ਕੀਤੀ ਗਈ। ਇਹ ਰੈਲੀ ਇਕਬਾਲ ਸਿੰਘ ਲਾਲਪੁਰਾ ਦੇ ਘਰ ਜਾ ਕੇ ਖ਼ਤਮ ਹੋਈ। ਇਨ੍ਹਾਂ ਲੋਕਾਂ ਵੱਲੋਂ ਲਾਲਪੁਰਾ ਦੇ ਘਰ ਦਾ ਘਿਰਾਓ ਕੀਤਾ ਗਿਆ ਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਹਾਲਾਂਕਿ ਇਕਬਾਲ ਸਿੰਘ ਲਾਲਪੁਰਾ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਮੀਡੀਆ ਦੇ ਇੱਕ ਹਿੱਸੇ ਨੂੰ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਚੁੱਕੀ ਸੀ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲਾਲਪੁਰਾ ਪੰਜਾਬੀਅਤ ਦੇ ਨਾਮ ਤੇ ਇੱਕ ਧੱਬਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਲਾਲਪੁਰਾ ਨੇ ਸਿਰ 'ਤੇ ਦਸਤਾਰ ਸਜਾਈ ਹੋਈ ਹੈ ਤੇ ਕੇਸ ਰੱਖੇ ਹੋਏ ਹਨ ਪਰ ਉਹ ਸਿੱਖੀ ਦੇ ਭੇਸ ਵਿੱਚ ਮਨੂੰਵਾਦੀ ਬਿਰਤੀ ਵਾਲਾ ਵਿਅਕਤੀ ਹੈ।

ਬੁਲਾਰਿਆਂ ਨੇ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਤੇ ਹਰਜੀਤ ਸਿੰਘ ਗਰੇਵਾਲ ਪੂਰੇ ਪੰਜਾਬ ਵਿੱਚ ਕੇਵਲ ਦੋ ਵਿਅਕਤੀ ਨੇ ਜੋ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਜਦੋਂ ਖੇਤਰ ਦੇ ਸਮੁੱਚੇ ਲੋਕ ਇਕੱਠੇ ਹੋ ਕੇ ਇੱਥੇ ਪਹੁੰਚੇ ਹਨ ਤਾਂ ਲਾਲਪੁਰਾ ਡਰ ਕੇ ਉੱਥੋਂ ਭੱਜ ਗਿਆ।

Ramdev on Farmers Protest: ਬਾਬਾ ਰਾਮਦੇਵ ਨੇ ਦੱਸਿਆ ਖੇਤੀ ਕਾਨੂੰਨਾਂ 'ਤੇ ਰੇੜਕੇ ਦਾ ਕਿੰਝ ਨਿਕਲੇ ਹੱਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904