ਗੁਰਦਾਸਪੁਰ :  ਅਗਨੀਪਥ ਸਕੀਮ ਦੇ ਵਿਰੋਧ ਨੂੰ ਲੈ ਕੇ ਅੱਜ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਸੀ। ਜਦ ਕਿ ਇਸ ਦੇ ਚਲਦੇ ਅੱਜ ਸਵੇਰ ਤੋਂ ਹੀ ਗੁਰਦਾਸਪੁਰ ਅਤੇ ਬਟਾਲਾ ਵਿਖੇ ਪੰਜਾਬ ਪੁਲਿਸ ਵਲੋਂ ਥਾਂ-ਥਾਂ 'ਤੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਅਤੇ ਵਿਸ਼ੇਸ ਤੌਰ 'ਤੇ ਰੇਲਵੇ ਸਟੈਂਸ਼ਨ ਤੇ ਸੁਰੱਖਿਆ ਵਧਾਈ ਗਈ। ਪੰਜਾਬ ਪੁਲਿਸ , ਆਰ ਪੀ ਐਫ ਅਤੇ ਜੀ ਆਰ ਪੀ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

 

ਉਥੇ ਹੀ ਗੁਰਦਾਸਪੁਰ 'ਚ ਨੌਜਵਾਨਾਂ , ਸਾਬਕਾ ਸੈਨਿਕ ਸੰਗਰਸ਼ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਇਕੱਠੇ ਤੌਰ 'ਤੇ ਅਗਨੀਪਥ ਸਕੀਮ ਦੇ ਵਿਰੋਧ 'ਚ ਗੁਰਦਾਸਪੁਰ ਦੇ ਬਾਜ਼ਾਰਾਂ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀ ਫੂਕ ਰੋਸ ਮਾਰਚ ਕੱਢਿਆ ਗਿਆ।

ਰੋਸ ਵਜੋਂ ਦੇਸ਼ ਦੇ ਪ੍ਰਧਾਨਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ । ਉਥੇ ਹੀ ਨੌਜਵਾਨਾਂ ਅਤੇ ਸਾਬਕਾ ਸੈਨਿਕਾਂ ਦਾ ਕਹਿਣਾ ਸੀ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਕਰ ਰਹੀ ਹੈ  ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਦ ਤਕ ਸਰਕਾਰ ਇਹ ਸਕੀਮ ਵਾਪਿਸ ਨਹੀਂ ਲੈਂਦੀ। 

 


 

ਚੰਡੀਗੜ੍ਹ : ਗੈਂਗਸਟਰ ਦਵਿੰਦਰ ਬੰਬੀਹਾ ਦੇ ਪਿੰਡ 'ਚ ਅੱਧੀ ਰਾਤ ਨੂੰ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਇਹ ਗੋਲੀਬਾਰੀ ਪਿੰਡ ਦੇ ਇੱਕ ਕਿਸਾਨ ਦੇ ਘਰ ਹੋਈ। ਜਿਸ ਤੋਂ ਬਦਮਾਸ਼ਾਂ ਨੇ 5 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਕਿਸਾਨ ਪੈਸੇ ਨਾ ਦੇ ਸਕਿਆ ਤਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਗੋਲੀਬਾਰੀ ਦਾ ਸ਼ੱਕ ਗੈਂਗਸਟਰ ਲਾਰੈਂਸ ਦੇ ਗੈਂਗ 'ਤੇ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੈਨੇਡਾ ਬੇਸਡ ਗੈਂਗਸਟਰ ਗੋਲਡੀ ਬਰਾੜ ਦਾ ਗਰੋਹ ਹੋ ਸਕਦਾ ਹੈ। ਜੋ ਵਾਰਦਾਤ ਨੂੰ ਅੰਜਾਮ ਦੇਣ ਲਈ ਸਿੱਧੇ ਗੈਂਗਸਟਰ ਬੰਬੀਹਾ ਦੇ ਪਿੰਡ ਪਹੁੰਚੇ। ਫਿਲਹਾਲ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਪਛਾਣ ਲਈ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।

ਗੈਂਗਸਟਰ ਦਵਿੰਦਰ ਬੰਬੀਹਾ ਦਾ ਪਿੰਡ ਬੰਬੀਹਾ ਭਾਈਕਾ ਮੋਗਾ ਜ਼ਿਲ੍ਹੇ ਵਿੱਚ ਹੈ। ਇੱਥੋਂ ਦੇ ਕਿਸਾਨ ਤ੍ਰਿਲੋਚਨ ਸਿੰਘ ਨੂੰ ਕੁਝ ਦਿਨ ਪਹਿਲਾਂ ਬੁਲਾਇਆ ਗਿਆ ਸੀ। ਕਿਸਾਨ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਗਈ। ਜਿਸ ਵਿੱਚ ਉਸ ਤੋਂ 5 ਲੱਖ ਰੁਪਏ ਦੀ ਪ੍ਰੋਟੈਕਸ਼ਨ ਮਨੀ ਦੀ ਮੰਗ ਕੀਤੀ ਗਈ ਸੀ। ਕਿਸਾਨ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਹਾਲਾਂਕਿ ਪੁਲਿਸ ਸਮੇਂ ਸਿਰ ਉਸਦਾ ਸੁਰਾਗ ਨਹੀਂ ਲਗਾ ਸਕੀ।