ਆਂਗਣਵਾੜੀ ਵਰਕਰਾਂ ਦਾ ਮਨਪ੍ਰੀਤ ਬਾਦਲ ਦੇ ਪ੍ਰੋਗਰਾਮ 'ਤੇ ਧਾਵਾ
ਏਬੀਪੀ ਸਾਂਝਾ | 02 May 2018 11:35 AM (IST)
ਬਠਿੰਡਾ: ਅੱਜ ਇੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪ੍ਰੋਗਰਾਮ 'ਤੇ ਆਂਗਣਵਾੜੀ ਵਰਕਰਾਂ ਨੇ ਧਾਵਾ ਬੋਲ ਦਿੱਤਾ। ਆਂਗਣਵਾੜੀ ਵਰਕਰਾਂ ਸਮਾਗਮ ਵਿੱਚ ਧੱਕੇ ਨਾਲ ਵੜ ਗਈਆਂ। ਕੁਝ ਆਂਗਣਵਾੜੀ ਵਰਕਰ ਕੰਧਾਂ ਟੱਪ ਕੇ ਪ੍ਰੋਗਰਾਮ ਵਾਲੀ ਜਗ੍ਹਾ ਅੰਦਰ ਦਾਖਲ ਹੋ ਗਈਆਂ। ਆਂਗਣਵਾੜੀ ਵਰਕਰਾਂ ਦੇ ਅਚਨਚੇਤੀ ਧਾਵੇ ਨੂੰ ਵੇਖ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਆਂਗਣਵਾੜੀ ਵਰਕਰਾਂ ਇੰਨੇ ਗੁੱਸੇ ਵਿੱਚ ਸੀ ਕਿ ਉਨ੍ਹਾਂ ਨੇ ਪੁਲਿਸ ਨਾਲ ਵੀ ਧੱਕਾਮੁੱਕੀ ਕੀਤਾ ਤੇ ਪੁਲਿਸ ਦੇ ਡੰਡੇ ਖੋਹ ਲਏ। ਆਂਗਣਵਾੜੀ ਵਰਕਰਾਂ ਪਿਛਲੇ 94ਵੇਂ ਦਿਨਾਂ ਤੋਂ ਵਿੱਤ ਮੰਤਰੀ ਦੇ ਦਫ਼ਤਰ ਸਾਹਮਣੇ ਦਿਨ-ਰਾਤ ਧਰਨੇ 'ਤੇ ਬੈਠੀਆਂ ਹਨ। ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ਼ ਹੀ ਨਹੀਂ ਸੁਣੀ ਜਾ ਰਹੀ। ਦਰਅਸਲ ਅੱਜ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਮਾਡਲ ਟਾਊਨ ਫੇਸ ਤਿੰਨ ਦੇ ਕਮਿਊਨਿਟੀ ਸੈਂਟਰ ਵਿੱਚ ਚੈੱਕ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਆਉਣਾ ਹੈ। ਇੱਥੇ ਪੁਖਤਾ ਸੁਰੱਖਿਆ ਪ੍ਰਬੰਧ ਸੀ ਪਰ ਆਂਗਣਵਾੜੀ ਵਰਕਰ ਧੱਕੇ ਨੇ ਅੰਦਰ ਦਾਖਲ ਹੋ ਗਈਆਂ।