ਚੰਡੀਗੜ੍ਹ: ਅੱਜ ਆਦਮਪੁਰ ਤੋਂ ਸਿਵਲ ਉਡਾਣ ਸ਼ੁਰੂ ਹੋ ਗਈ ਹੈ। ਅੱਜ ਦਿੱਲੀ ਤੋਂ ਜਹਾਜ਼ ਇੱਥੇ ਪਹੁੰਚਿਆ। ਦਿੱਲੀ ਤੋਂ ਇੱਥੋਂ ਤੱਕ ਦਾ ਕਿਰਾਇਆ 2000 ਰੁਪਏ ਹੈ। ਸਾਮਾਨ ਦਾ ਛੇ ਹਜ਼ਾਰ ਵੱਖ ਲੱਗੇਗਾ।   ਇਸ ਦੇ ਨਾਲ ਆਦਮਪੁਰ ਏਅਰਪੋਰਟ ਨੂੰ ਲੈ ਕੇ ਬੀਜੇਪੀ ਤੇ ਕਾਂਗਰਸ ਵਿਚਾਲੇ ਕ੍ਰੈਡਿਟ ਵਾਰ ਸ਼ੁਰੂ ਹੋ ਗਈ। ਕਾਂਗਰਸ ਦੇ ਸ਼ਾਮਚੁਰਾਸੀ ਤੋਂ ਵਿਧਾਇਕ ਨੇ ਸਾਥੀਆਂ ਨਾਲ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬੀਜੇਪੀ ਦਾ ਸ਼ੋਅ ਹੈ। ਹਵਾਈ ਅੱਡੇ ਲਈ ਮਿਹਨਤ ਕਾਂਗਰਸ ਨੇ ਕੀਤੀ ਹੈ। ਉਧਰ, ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਕੋਆਲਾਲੰਪਰ ਵਿਚਾਲੇ ਉਡਾਣ 16 ਅਗਸਤ ਤੋਂ ਸ਼ੁਰੂ ਹੋਏਗੀ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਏਅਰ ਏਸ਼ੀਆ ਦੀ ਇਸ ਉਡਾਣ ਦਾ ਕਿਰਾਇਆ 3555 ਰੁਪਏ ਹੋਏਗਾ।