ਅਬੋਹਰ: ਦੇਸ਼ 'ਚ ਆਏ ਦਿਨ ਹੀ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਇਸ ਬਾਬਤ ਹੁਣ ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ 'ਚ ਕਾਂਗਰਸ ਵਲੋਂ ਕਈਂ ਥਾਂ ਰੋਸ਼ ਪ੍ਰਦਰਸ਼ਨ ਕੀਤਾ ਗਿ। ਇਸੇ ਕੜੀ ਦੌਰਾਨ ਵੀਰਵਾਰ ਨੂੰ ਅਬੋਹਰ ਵਿਖੇ ਕੇਂਦਰ ਸਰਕਾਰ ਵੱਲੋਂ ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਵੱਲੋਂ ਉਲੀਕੇ ਗਏ ਇਸ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਅਬੋਹਰ ਦੇ ਅਗਰਸੈਨ ਚੌਕ ਵਿਖੇ ਹੋਇਆ। ਜਿੱਥੇ ਸੂੁਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਮਹਾਰਾਜਾ ਅਗ੍ਰਸੈਨ ਦੀ ਪ੍ਰਤਿਮਾ 'ਤੇ ਫੁੱਲਾਂ ਦੀ ਮਾਲਾ ਪਾਈ।
ਸੂੁਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਬੰਧੀ ਕਿਹਾ ਕਿ ਕੇਂਦਰ ਸਰਕਾਰ ਦਾ ਰਵਈਆ ਆਮ ਲੋਕਾਂ ਦੇ ਵਿਰੁੱਧ ਚੱਲ ਰਿਹਾ ਹੈ ਅਤੇ ਸੱਤਾ ਦੇ ਹੰਕਾਰ ਵਿਚ ਚੂਰ ਭਾਜਪਾ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ। ਇਸ ਲਈ ਪਾਰਟੀ ਵੱਲੋਂ ਸੁੱਤੀ ਸਰਕਾਰ ਨੂੰ ਜਗਾਉਣ ਲਈ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਲਓ ਜੀ ਤਿਆਰ ਹੋ ਗਿਆ ਦੇਸ਼ ਦਾ ਪਹਿਲਾ CNG ਟ੍ਰੈਕਟਰ, ਇਸ ਦਿਨ ਹੋਏਗਾ ਲਾਂਚ, ਕਿਸਾਨਾਂ ਦੀ ਹੋਵੇਗੀ ਬਚਤ
ਇਸ ਦੇ ਨਾਲ ਜਾਖੜ ਨੇ ਕਿਹਾ ਕਿ ਮੋਦੀ ਪੈਟਰੋਲ ਤੇ ਡੀਜ਼ਲ ਤੋਂ ਪ੍ਰਾਪਤ ਹੋਣ ਵਾਲਾ ਕਈ ਹਜ਼ਾਰ ਕਰੋੜ ਰੁਪਏ ਹਰ ਮਹੀਨੇ ਲੈਣ ਦੇ ਬਾਵਜੂਦ ਪੰਜਾਬ ਦੇ ਵਿਕਾਸ ਲਈ ਬਣਦਾ ਹਿੱਸਾ ਦੇਣ 'ਚ ਅਨਾਕਾਨੀ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਜਿਹੜੇ ਜਿਹੜੇ ਸੂਬੇ 'ਚ ਭਾਜਪਾ ਦੀ ਸਰਕਾਰ ਹੈ ਉੱਥੇ ਇੱਕ ਆਦੇਸ਼ ਜਾਰੀ ਹੋਇਆ ਹੈ ਕਿ ਜਿਹੜੇ ਵੀ ਕੋਈ ਪ੍ਰਦਰਸ਼ਨ ਕਰੇਗਾ, ਸਰਕਾਰ ਖਿਲਾਫ ਬੋਲੇਗਾ ਜਾਂ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕਰੇਗਾ, ਕੋਈ ਪੋਸਟ ਪਵੇਗਾ ਉਸਦੇ ਖਿਲਾਫ ਦੇਸ਼ਧ੍ਰੋਹੀ ਦਾ ਪਰਚਾ ਦਰਜ ਕਰ ਲਿਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਪ੍ਰਦਸ਼ਨ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਜਾਂ ਫਿਰ ਸਰਕਾਰ ਵਲੋਂ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਵਾਂਝਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਆਉਂਦੀਆਂ ਚੋਣਾਂ 'ਚ ਭਾਜਪਾ ਨੂੰ ਚਲਦਾ ਕੀਤਾ ਜਾਵੇ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ।
ਡੀਜ਼ਲ ਦੀਆਂ ਕੀਮਤਾਂ ਕਾਰਨ ਵਪਾਰ, ਕਿਸਾਨ, ਟਰਾਂਸਪੋਰਟਰ ਆਦਿ ਸਭ ਪ੍ਰੇਸ਼ਾਨ ਹਨ ਜਦ ਕਿ ਰਸੋਈ ਗੈਸ ਦੀਆਂ ਬੇਕਾਬੂ ਕੀਮਤਾਂ ਨੇ ਹਰ ਘਰ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਇਸੇ ਲਈ ਪਾਰਟੀ ਵੱਲੋਂ ਕੇਂਦਰ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣ ਲਈ ਇਹ ਰੋਸ਼ ਪ੍ਰਦਰਸ਼ਨ ਉਲੀਕੇ ਗਏ।
ਇਹ ਵੀ ਪੜ੍ਹੋ: ਅਫ਼ਗਾਨ ਕਲਾਕਾਰ ਨੇ ਬਣਾਈ ਮੋਦੀ ਦੀ ਪੇਂਟਿੰਗ, ਪ੍ਰਧਾਨ ਮੰਤਰੀ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਕਹੀ ਇਹ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904