Barnala news: ਬਰਨਾਲਾ 'ਚ PRTC ਕੰਡਕਟਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਾਲਤ 'ਚ ਕੰਡਕਟਰ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਫ਼ਰੀਦਕੋਟ ਡੀਪੂ ਦੇ ਕੰਡਕਟਰ ਨਾਲ ਕੁੱਟਮਾਰ
ਇਸ ਮੌਕੇ ਗੱਲਬਾਤ ਕਰਦਿਆਂ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਫ਼ਰੀਦਕੋਟ ਪੀ.ਆਰ.ਟੀ.ਸੀ ਡਿਪੂ ਦਾ ਬੱਸ ਕੰਡਕਟਰ ਹੈ। ਉਹ ਸਵੇਰੇ ਪੰਜ ਵਜੇ ਜੈਤੋ ਤੋਂ ਚੰਡੀਗੜ੍ਹ ਲਈ ਬੱਸ ਫੜਦਾ ਹੈ।
ਉਸ ਦੀ ਬੱਸ ਸ਼ਾਮ ਪੰਜ ਵਜੇ ਦੇ ਕਰੀਬ ਵਾਪਸ ਆਉਂਦੀ ਹੈ। ਉੱਥੇ ਹੀ ਸ਼ਾਮ ਨੂੰ ਉਹ ਬੱਸ ਸਟੈਂਡ ‘ਤੇ ਬੱਸ ਕਾਊਂਟਰ ’ਤੇ ਸਵਾਰੀਆਂ ਨੂੰ ਬਿਠਾ ਰਿਹਾ ਸੀ। ਇਸ ਦੌਰਾਨ ਇਕ ਲੜਕਾ ਬੱਸ 'ਚ ਸਵਾਰ ਹੋ ਕੇ ਸਵਾਰੀਆਂ ਦਾ ਬੈਗ ਖੋਹ ਕੇ ਭੱਜਣ ਲੱਗਿਆ ਅਤੇ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: Bhana sidhu : ਭਾਨਾ ਸਿੱਧੂ ਨੂੰ ਮੁੜ ਲਿਆ ਹਿਰਾਸਤ 'ਚ, ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵੇਲੇ ਹੋਈ ਗ੍ਰਿਫ਼ਤਾਰੀ
ਇਸ ਤੋਂ ਬਾਅਦ ਮੈਂ ਉਕਤ ਲੜਕੇ ਤੋਂ ਬੈਗ ਖੋਹ ਲਿਆ ਪਰ ਉਸ ਲੜਕੇ ਨੇ ਮੇਰੀ ਟਿਕਟ ਮਸ਼ੀਨ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਬੱਸ ਹੇਠਾਂ ਖੜ੍ਹੇ ਉਸ ਦੇ 4-5 ਹੋਰ ਦੋਸਤਾਂ ਨੇ ਮੈਨੂੰ ਖਿੱਚ ਕੇ ਹੇਠਾਂ ਸੁੱਟ ਦਿੱਤਾ।
ਲੁਟੇਰੇ ਨਕਦੀ ਲੈਕੇ ਹੋ ਗਏ ਫਰਾਰ
ਇਸ ਕਾਰਨ ਮੇਰੇ ਬੈਗ 'ਚ ਰੱਖੀ ਨਕਦੀ ਵੀ ਜ਼ਮੀਨ 'ਤੇ ਖਿੱਲਰ ਗਈ ਅਤੇ ਇਕ ਲੁਟੇਰਾ ਨਕਦੀ ਲੈ ਕੇ ਭੱਜ ਗਿਆ ਅਤੇ ਇਕ ਨੌਜਵਾਨ ਨੇ ਮੇਰੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ, ਜਦਕਿ ਇੱਕ ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ 'ਚ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਨੌਜਵਾਨਾਂ ਨੇ ਉਸ ਦੀ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਹੈ।