ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਦਸਵੀਂ ਦੇ ਨਤੀਜਿਆਂ ਵਿੱਚੋਂ ਇਸ ਵਾਰ ਮੁੰਡੇ ਨੇ ਬਾਜ਼ੀ ਮਾਰੀ ਹੈ। ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫ਼ੀ ਸਦੀ ਅੰਕ ਹਾਸਲ ਕਰ ਕੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਦੂਜੇ ਤੇ ਤੀਜੇ ਸਥਾਨ 'ਤੇ ਕੁੜੀਆਂ ਦਾ ਕਬਜ਼ਾ ਰਿਹਾ। ਕਪੂਰਥਲਾ ਦੀ ਜੈਸਮੀਨ ਕੌਰ ਨੇ 97.85 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਤੇ ਫ਼ਤਹਿਗੜ੍ਹ ਸਾਹਿਬ ਦੀ ਪਰਨੀਤ ਕੌਰ ਨੇ 97.69 ਫ਼ੀ ਸਦੀ ਅੰਕ ਹਾਸਲ ਕਰ ਕੇ ਤੀਜੇ ਸਥਾਨ ਪ੍ਰਾਪਤ ਕੀਤਾ ਹੈ।
ਖੇਡ ਸ਼੍ਰੇਣੀ ਵਿੱਚ ਗੁਰਦਾਸਪੁਰ ਦੀ ਸ਼੍ਰੇਆ ਨੇ 98.62 ਫ਼ੀ ਸਦ ਅੰਕ ਪ੍ਰਾਪਤ ਕਰ ਕੇ ਸੋਪਰਟਸ ਕੋਟੇ ਵਿੱਚੋਂ ਟੌਪ ਕੀਤਾ ਹੈ ਜਦਕਿ ਇਸੇ ਸ਼੍ਰੇਣੀ ਵਿੱਚ ਦੂਜਾ ਸਥਾਨ ਵੀ ਗੁਰਦਾਸਪੁਰ ਦੀ ਹੀ ਡੌਲੀ ਨੇ ਹਾਸਲ ਕੀਤਾ ਹੈ। ਲੁਧਿਆਣਾ ਦੀ ਅਮਨਪ੍ਰੀਤ ਕੌਰ ਨੇ 97.38 ਫ਼ੀ ਸਦ ਅੰਕ ਹਾਸਲ ਕਰ ਕੇ ਦਸਵੀਂ ਜਮਾਤ ਦੇ ਖਿਡਾਰੀਆਂ 'ਚੋਂ ਪੂਰੇ ਸੂਬੇ ਵਿੱਚੋਂ ਤੀਜੀ ਥਾਂ ਮੱਲੀ ਹੈ।
ਕੁੱਲ ਨਤੀਜਾ 59.47% ਰਿਹਾ ਯਾਨੀ ਕਿ ਕੁੱਲ 3,68,295 ਵਿਦਿਆਰਥੀਆਂ ਵਿੱਚੋਂ 2,19,034 ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂ ਵਿੱਚੋਂ 1,04,828 ਕੁੜੀਆਂ ਤੇ 1,04,126 ਮੁੰਡੇ ਹਨ।
ਦਸਵੀਂ ਦੇ ਨਤੀਜੇ ਵੇਖਣ ਲਈ ਇੱਥੇ ਕਲਿੱਕ ਕਰੋ-
http://punjab.indiaresults.com/pseb/default.htm
ਜਾਂ
www.pseb.ac.in