ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅਕਾਦਮਿਕ ਸੈਸ਼ਨ 2025-26 ਤੋਂ ਬੋਰਡ ਇਮਤਿਹਾਨਾਂ ਦਾ ਮੁਸ਼ਕਲ ਪੱਧਰ ਵਧਾ ਦਿੱਤਾ ਹੈ। ਬੋਰਡ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨਪੱਤਰਾਂ ਦਾ ਪੈਟਰਨ ਵੀ ਬਦਲ ਦਿੱਤਾ ਹੈ। ਬੋਰਡ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਹੁਣ ਆਸਾਨ ਪ੍ਰਸ਼ਨਾਂ ਦੀ ਗਿਣਤੀ ’ਚ 10 ਫ਼ੀਸਦੀ ਘਟੌਤੀ ਹੋਵੇਗੀ ਅਤੇ ਮੁਸ਼ਕਲ ਪ੍ਰਸ਼ਨਾਂ ਦੀ ਗਿਣਤੀ 10 ਫ਼ੀਸਦੀ ਵਧਾ ਦਿੱਤੀ ਜਾਵੇਗੀ।

Continues below advertisement

ਇਮਤਿਹਾਨਾਂ ’ਚ ਵਧੀਆ ਸਕੋਰ ਕਰਨਾ ਕੁਝ ਮੁਸ਼ਕਲ ਹੋ ਜਾਵੇਗਾ

ਬੋਰਡ ਅਧਿਕਾਰੀਆਂ ਦੇ ਅਨੁਸਾਰ, ਹੁਣ ਪ੍ਰਸ਼ਨਪੱਤਰਾਂ ਨੂੰ ਹੋਰ ਵਧੇਰੇ ਵਿਆਹਾਰਕ, ਵਿਚਾਰਸ਼ੀਲ ਅਤੇ ਗੁਣਵੱਤਾਪੂਰਨ ਬਣਾਉਣ ਵੱਲ ਕਦਮ ਚੁੱਕੇ ਗਏ ਹਨ। ਬੋਰਡ ਨੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਇਸ ਸਿੱਖਿਆ ਸੈਸ਼ਨ ਤੋਂ ਬਾਅਦ ਵਿਦਿਆਰਥੀਆਂ ਲਈ ਬੋਰਡ ਇਮਤਿਹਾਨਾਂ ’ਚ ਵਧੀਆ ਸਕੋਰ ਕਰਨਾ ਕੁਝ ਮੁਸ਼ਕਲ ਹੋ ਜਾਵੇਗਾ।

Continues below advertisement

ਵਿਦਿਆਰਥੀਆਂ ਨੂੰ ਪੂਰਾ ਚੈਪਟਰ ਪੜ੍ਹਨਾ ਪਵੇਗਾ

ਹੁਣ ਪ੍ਰੀਖਿਆ ਦੀ ਤਿਆਰੀ ਲਈ ਸਿਰਫ਼ ਟੈਕਸਟਬੁੱਕ ਦੀਆਂ ਕਸਰਤਾਂ (ਐਕਸਰਸਾਈਜ਼) ਵਾਲੇ ਪ੍ਰਸ਼ਨ ਯਾਦ ਕਰਨਾ ਹੀ ਕਾਫ਼ੀ ਨਹੀਂ ਰਹੇਗਾ। ਵਿਦਿਆਰਥੀਆਂ ਨੂੰ ਸਾਰਾ ਚੈਪਟਰ ਪੜ੍ਹਨਾ ਲਾਜ਼ਮੀ ਹੋਵੇਗਾ ਕਿਉਂਕਿ 25 ਫ਼ੀਸਦੀ ਪ੍ਰਸ਼ਨ ਚੈਪਟਰ ਦੇ ਵਿਚਕਾਰੋਂ ਪੁੱਛੇ ਜਾਣਗੇ। ਇਸ ਕਰਕੇ ਹੁਣ ਬੱਚਿਆਂ ਨੂੰ ਪੂਰੀ ਲੈਸਨ ਸਮਝ ਕੇ ਪੜ੍ਹਨਾ ਪਵੇਗਾ।

ਅਧਿਆਪਕਾਂ ਨੂੰ ਹਦਾਇਤਾਂ-ਬੱਚਿਆਂ ਨੂੰ ਨਵੇਂ ਪੈਟਰਨ ਮੁਤਾਬਕ ਤਿਆਰ ਕਰੋ

ਸਿੱਖਿਆ ਵਿਭਾਗ ਨੇ ਸਕੂਲ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਨੂੰ ਨਵੇਂ ਪ੍ਰਸ਼ਨਪੱਤਰ ਪੈਟਰਨ ਅਨੁਸਾਰ ਤਿਆਰ ਕੀਤਾ ਜਾਵੇ। ਹੁਣ ਬੱਚਿਆਂ ਨੂੰ ਸਿਰਫ਼ ਰੱਟ ਨਹੀਂ ਲਗਵਾਈ ਜਾਵੇਗੀ। ਅਧਿਆਪਕਾਂ ਨੂੰ ਕਲਾਸਰੂਮ ਵਿੱਚ ਪੂਰਾ ਚੈਪਟਰ ਸਮਝਾ ਕੇ ਪੜ੍ਹਾਉਣਾ ਪਵੇਗਾ ਅਤੇ ਉਸ ਵਿੱਚੋਂ ਆਪਣੇ ਪੱਧਰ 'ਤੇ ਕੁਝ ਵਾਧੂ ਪ੍ਰਸ਼ਨ ਵੀ ਤਿਆਰ ਕਰਵਾਉਣੇ ਪੈਣਗੇ।

100 ਫ਼ੀਸਦੀ ਅੰਕ ਆਉਣ ’ਤੇ ਉੱਠੇ ਸਵਾਲ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਈ ਵਿਦਿਆਰਥੀਆਂ ਦੇ 100 ਫ਼ੀਸਦੀ ਅੰਕ ਆ ਰਹੇ ਸਨ। ਇਸ ਕਰਕੇ ਪ੍ਰਸ਼ਨਪੱਤਰ ਦੇ ਪੈਟਰਨ ’ਤੇ ਸਵਾਲ ਖੜੇ ਹੋ ਰਹੇ ਸਨ। ਬੋਰਡ ਅਧਿਕਾਰੀਆਂ ਦੇ ਮੁਤਾਬਕ, ਇਸੀ ਕਾਰਨ ਪ੍ਰੀਖਿਆਵਾਂ ਦਾ ਡਿਫ਼ਿਕਲਟੀ ਲੈਵਲ ਵਧਾਇਆ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀ-ਕੀ ਬਦਲਾਅ ਕੀਤੇ? ਜਾਣੋ:

Objective ਪ੍ਰਸ਼ਨਾਂ ਵਿੱਚ ਕਟੌਤੀ:ਅਜੇ ਤੱਕ ਪ੍ਰੀਖਿਆ ਵਿੱਚ 40 ਫ਼ੀਸਦੀ ਪ੍ਰਸ਼ਨ Objective ਹੁੰਦੇ ਸਨ, ਪਰ 2025–26 ਤੋਂ ਇਹ ਘਟਾ ਕੇ 25 ਫ਼ੀਸਦੀ ਕਰ ਦਿੱਤੇ ਗਏ ਹਨ।

75 ਫ਼ੀਸਦੀ ਪ੍ਰਸ਼ਨ ਐਕਸਰਸਾਈਜ਼ ਤੋਂ ਹੀ ਆਉਣਗੇ

ਹੁਣ ਤੱਕ ਬੋਰਡ ਪ੍ਰੀਖਿਆਵਾਂ ਵਿੱਚ ਜ਼ਿਆਦਾਤਰ ਸਾਰੇ ਪ੍ਰਸ਼ਨ ਟੈਕਸਟਬੁੱਕ ਦੀ ਐਕਸਰਸਾਈਜ਼ ਤੋਂ ਹੀ ਆਉਂਦੇ ਸਨ। ਪਰ ਹੁਣ 75 ਫ਼ੀਸਦੀ ਪ੍ਰਸ਼ਨ ਤਾਂ ਐਕਸਰਸਾਈਜ਼ ਵਿੱਚੋਂ ਹੀ ਆਉਣਗੇ, ਜਦਕਿ 25 ਫ਼ੀਸਦੀ ਪ੍ਰਸ਼ਨ ਚੈਪਟਰ ਦੇ ਵਿਚਕਾਰੋਂ ਪੁੱਛੇ ਜਾਣਗੇ। ਇਸ ਕਰਕੇ ਵਿਦਿਆਰਥੀਆਂ ਨੂੰ ਹੁਣ ਪੂਰਾ ਚੈਪਟਰ ਧਿਆਨ ਨਾਲ ਪੜ੍ਹਨਾ ਪਵੇਗਾ।

ਡਿਫ਼ਿਕਲਟੀ ਲੈਵਲ ਵਿੱਚ ਵੱਡਾ ਬਦਲਾਅਪਹਿਲਾਂ ਪ੍ਰਸ਼ਨਪੱਤਰ ਦਾ ਡਿਫ਼ਿਕਲਟੀ ਲੈਵਲ ਇਸ ਤਰ੍ਹਾਂ ਹੁੰਦਾ ਸੀ:

40% ਪ੍ਰਸ਼ਨ ਆਮ ਤੌਰ ’ਤੇ ਆਸਾਨ

40% ਪ੍ਰਸ਼ਨ ਮੱਧਮ ਲੈਵਲ

20% ਪ੍ਰਸ਼ਨ ਥੋੜੇ ਮੁਸ਼ਕਲ

ਪਰ ਨਵੇਂ ਪੈਟਰਨ ਮੁਤਾਬਕ ਹੁਣ ਇਹ ਵੰਡ ਇਸ ਤਰ੍ਹਾਂ ਰਹੇਗੀ:

30% ਪ੍ਰਸ਼ਨ ਆਸਾਨ

40% ਪ੍ਰਸ਼ਨ ਮੱਧਮ ਲੈਵਲ

30% ਪ੍ਰਸ਼ਨ ਮੁਸ਼ਕਲ ਲੈਵਲ ਦੇ ਹੋਣਗੇ

ਇਸ ਤਰ੍ਹਾਂ ਹੁਣ ਬੋਰਡ ਦੀਆਂ ਪ੍ਰੀਖਿਆਵਾਂ ਹੋਰ ਚੁਣੌਤੀਪੂਰਨ ਹੋ ਜਾਣਗੀਆਂ।