ਅੰਮ੍ਰਿਤਸਰ : ਪਨ ਬੱਸ ਕਾਮਿਆਂ ਵੱਲੋਂ ਸ਼ੁਰੂ ਕੀਤੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਐਤਵਾਰ ਨੂੰ ਪਨ ਬੱਸ ਨਾਲ ਸਬੰਧਿਤ ਬੱਸਾਂ ਦਾ ਪੂਰਨ ਤੌਰ 'ਤੇ ਚੱਕਾ ਜਾਮ ਰਿਹਾ ਅਤੇ ਬੱਸ ਅੱਡੇ ਖ਼ਾਲੀ ਰਹੇ। ਪਨ ਬੱਸ ਕਾਮੇ ਹੜਤਾਲ ਕਰ ਕੇ ਲੰਬੀ ਵਿਖੇ 20 ਠੇਕਾ ਆਧਾਰਿਤ ਮੁਲਾਜ਼ਮਾਂ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਹੋ ਗਏ ਹਨ। ਕਾਮਿਆਂ ਅਨੁਸਾਰ ਸਰਕਾਰ 10 ਤੋਂ ਪੱਕੇ ਕਰਨ ਦਾ ਭਰੋਸਾ ਦੇ ਰਹੀ ਹੈ ਪਰ ਅਜੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ।

ਅੰਮ੍ਰਿਤਸਰ ਦੇ ਬੱਸ ਉੱਤੇ ਰੋਡਵੇਜ਼ ਦੀ ਕੋਈ ਵੀ ਬੱਸ ਦਿਖਾਈ ਨਹੀਂ ਦਿੱਤੀ। ਇਸ ਹੜਤਾਲ ਨਾਲ ਜਿੱਥੇ ਸਰਕਾਰੀ ਖ਼ਜ਼ਾਨੇ ਨੂੰ ਘਾਟਾ ਪੈ ਰਿਹਾ ਹੈ ਉੱਥੇ ਹੀ ਯਾਤਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲ ਵਿੱਚ ਕਰੀਬ 4000 ਕਾਮੇ ਸ਼ਾਮਲ ਹਨ।

ਅਸਲ ਵਿੱਚ ਪਨ ਬੱਸ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੱਕੇ ਤੌਰ ਉਤੇ ਕਰਮੀਆਂ ਦੀ ਕੋਈ ਭਰਤੀ ਨਹੀਂ ਹੋਈ ਹੈ। ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਠੇਕੇ ਉਤੇ ਕਾਮੇ ਰੱਖ ਕੇ ਆਪਣਾ ਕੰਮ ਚਲਾਇਆ ਜਾ ਰਿਹਾ ਹੈ। ਇਹਨਾਂ ਕਾਮਿਆਂ ਨੂੰ ਸਿਰਫ ਤਨਖਾਹ ਮਿਲਦੀ ਹੈ ਜਦੋਂਕਿ ਬਾਕੀ ਸਰਕਾਰ ਦੀ ਕੋਈ ਵੀ ਸਹੂਲਤ ਨਹੀਂ ਮਿਲਦੀ। ਇਸ ਕਰਕੇ ਠੇਕੇ ਉਤੇ ਰੱਖੇ ਕਾਮਿਆਂ ਨੇ ਹੜਤਾਲ ਕਰ ਦਿੱਤੀ ਹੈ।