ਲੁਧਿਆਣਾ: ਦੋਸਤ ਦੀ ਬਰਥ-ਡੇਅ ਪਾਰਟੀ ‘ਚ ਹਵਾਈ ਫਾਈਰਿੰਗ ਕਰਨ ਦੇ ਮਾਮਲੇ ‘ਚ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਰਾਹਤ ਮਿਲ ਗਈ ਗਈ ਹੈ। ਅਦਾਲਤ ਨੇ ਐਲੀ ਦੀ ਅੰਤ੍ਰਿਮ ਜ਼ਮਾਨਤ 4 ਦਸੰਬਰ ਤਕ ਅੱਗੇ ਵਧਾ ਦਿੱਤੀ ਹੈ। ਹੁਣ ਚਾਰ ਦਸੰਬਰ ਤੱਕ ਐਲੀ ਦੀ ਗ੍ਰਿਫਤਾਰੀ ਨਹੀਂ ਹੋਏਗੀ।
ਐਲੀ ਨੇ ਮੰਗਲਵਾਰ ਨੂੰ ਏਸੀਪੀ ਲੁਧਿਆਣਾ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਸੀ। ਐਲੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ ਜਿਸ ‘ਚ ਉਹ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ‘ਚ 12 ਬੋਰ ਬੰਦੂਕ ਨਾਲ ਹਵਾਈ ਫਾਇਰ ਕਰਦਾ ਨਜ਼ਰ ਆਇਆ ਸੀ।
ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਨੇ ਐਲੀ ਮਾਂਗਟ, ਉਸ ਦੇ ਦੋਸਤ ਤੇ ਦੋਸਤ ਦੇ ਪਿਓ ‘ਤੇ ਹਵਾਈ ਫਾਈਰਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ‘ਚ ਅਦਾਲਤ ਨੇ ਐਲੀ ਨੂੰ ਰਾਹਤ ਦਿੰਦੇ ਹੋਏ 27 ਤਕ ਗ੍ਰਿਫ਼ਤਾਰੀ ‘ਤੇ ਰੋਕ ਲਾਈ ਸੀ।
ਹੁਣ ਇਸ ਮਾਮਲੇ ‘ਚ ਫੈਸਲਾ ਆਇਆ ਹੈ ਕਿ ਐਲੀ ਮਾਂਗਟ ਦੀ ਅੰਤ੍ਰਿਮ ਜ਼ਮਾਨਤ 4 ਦਸੰਬਰ ਤਕ ਅੱਗੇ ਵਧਾ ਦਿੱਤੀ ਗਈ ਹੈ।
ਫਾਈਰਿੰਗ ਮਾਮਲੇ 'ਚ ਐਲੀ ਮਾਂਗਟ ਨੂੰ ਰਾਹਤ
ਏਬੀਪੀ ਸਾਂਝਾ
Updated at:
27 Nov 2019 01:21 PM (IST)
ਦੋਸਤ ਦੀ ਬਰਥ-ਡੇਅ ਪਾਰਟੀ ‘ਚ ਹਵਾਈ ਫਾਈਰਿੰਗ ਕਰਨ ਦੇ ਮਾਮਲੇ ‘ਚ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਰਾਹਤ ਮਿਲ ਗਈ ਗਈ ਹੈ। ਅਦਾਲਤ ਨੇ ਐਲੀ ਦੀ ਅੰਤ੍ਰਿਮ ਜ਼ਮਾਨਤ 4 ਦਸੰਬਰ ਤਕ ਅੱਗੇ ਵਧਾ ਦਿੱਤੀ ਹੈ। ਹੁਣ ਚਾਰ ਦਸੰਬਰ ਤੱਕ ਐਲੀ ਦੀ ਗ੍ਰਿਫਤਾਰੀ ਨਹੀਂ ਹੋਏਗੀ।
- - - - - - - - - Advertisement - - - - - - - - -