Punjab News: ਤਨਖਾਹ ਨਾ ਮਿਲਣ ਤੋਂ ਭੜਕੇ ਪਨਬਸ ਮੁਲਾਜ਼ਮਾਂ ਨੇ ਅੱਜ 18 ਡਿਪੂਆਂ 'ਚ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਲੀਡਰਾਂ ਨੇ ਇਲਜਾਮ ਲਾਇਆ ਹੈ ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ। ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿੱਚ ਵਿਭਾਗ ਦੇ ਅਧਿਕਾਰੀ ਕੋਈ ਵੀ ਦਿਲਚਸਪੀ ਨਹੀਂ ਲੈ ਰਹੇ। ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਵਿਤਕਰੇ ਕੀਤੇ ਜਾਂਦੇ ਹਨ। 


ਮੁਲਜ਼ਾਮ ਲੀਡਰਾਂ ਨੇ ਕਿਹਾ ਕਿ ਯੂਨੀਅਨ ਵੱਲੋਂ 14 ਜੂਨ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਗਈ ਸੀ ਕਿ 19 ਜੂਨ ਨੂੰ ਪਹਿਲੇ ਟਾਇਮ ਤੋਂ ਡਿੱਪੂ ਬੰਦ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮੇਨੈਜਮੇਟ ਤਨਖਾਹ ਪਾਉਣ ਵਿੱਚ ਅਸਫਲ ਰਹੀ ਹੈ ਜਿਸ ਦੇ ਰੋਸ ਵਜੋਂ ਪੂਰੇ ਪਨਬਸ ਦਾ 18 ਡਿੱਪੂਆਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਜੇਕਰ ਯੂਨੀਅਨ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ।


ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਸਰਸਥਾਪਕ ਕਮਲ ਕੁਮਾਰ ਤੇ ਡਿਪੂ ਪ੍ਰਧਾਨ ਜਗਸੀਰ ਸਿੰਘ ਮਾਣਕ ਨੇ ਕਿਹਾ ਕਿ ਨਿਗੁਣੀਆਂ ਤਨਖਾਹਾਂ ਉਪਰ ਕੰਮ ਕਰਦੇ ਮੁਲਾਜ਼ਮਾਂ ਦਾ ਗੁਜ਼ਾਰਾ ਪਨਬਸ ਵਿੱਚ ਨੌਕਰੀ ਨਾਲ ਹੀ ਚੱਲਦਾ ਹੈ। ਮਈ ਦੀ ਤਨਖ਼ਾਹ ਅੱਜ 19 ਜੂਨ ਤੱਕ ਵੀ ਨਹੀਂ ਆਈ। ਇਸ ਕਾਰਨ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ।


ਇਹ ਵੀ ਪੜ੍ਹੋ: Amritpal Singh News: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ NSA ਇੱਕ ਸਾਲ ਹੋਰ ਵਧਾਈ


ਉਨ੍ਹਾਂ ਨੇ ਕਿਹਾ ਕਿ 12/12 ਘੰਟੇ ਕੰਮ ਕਰਨ ਦੇ ਬਾਵਜੂਦ ਸਾਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾਂਦੀ ਜਦੋਂਕਿ ਸਾਡਾ ਵਿਭਾਗ ਪਬਲਿਕ ਨੂੰ ਸਫ਼ਰ ਕਰਵਾਉਣ ਦੇ ਰੋਜ਼ ਪੈਸੇ ਵੱਟਦਾ ਹੈ। ਕੱਚੇ ਮੁਲਾਜ਼ਮਾਂ ਦੀਆ ਤਨਖਾਹ ਦੇਣ ਵਿੱਚ ਵਿਭਾਗ ਦੇ ਅਧਿਕਾਰੀ ਕੋਈ ਵੀ ਦਿਲਚਸਪੀ ਨਹੀਂ ਲੈਂਦੇ। ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਵਿਤਕਰੇ ਕੀਤੇ ਜਾਂਦੇ ਹਨ। ਸਰਕਾਰ ਨੇ ਪਬਲਿਕ ਨੂੰ ਫਰੀ ਸਫ਼ਰ ਦੀ ਸਹੂਲਤ ਦੇ ਦਿੱਤੀ ਹੈ ਪਰ ਵਿਭਾਗ ਦਾ ਪੈਸਾ ਸਮੇਂ ਸਿਰ ਰਿਲੀਜ਼ ਨਾ ਹੋਣ ਕਰਕੇ ਇਸ ਮੁਸ਼ਕਲ ਦਾ ਸਾਹਮਣਾ ਆਮ ਮੁਲਾਜ਼ਮ ਵਰਗ ਨੂੰ ਕਰਨਾ ਪੈ ਰਿਹਾ ਹੈ। ਇਸ ਕਾਰਨ ਵਰਕਰਾਂ ਵਿੱਚ ਭਾਰੀ ਨਿਰਾਸ਼ ਹੈ।
     
ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਤੇ ਚੇਅਰਮੈਨ ਤਰਸੇਮ ਸਿੰਘ ਨੇ ਕਿਹਾ ਕਿ ਹਰ ਵਾਰ ਹੀ ਮੈਨੇਜਮੈਂਟ ਤੇ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਦਿੱਕਤ ਪੈਦਾ ਕਰਦੀ ਹੈ। ਕਦੇ ਵੀ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾਂਦੀ। ਇਸ ਕਾਰਨ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸੰਤੁਲਨ ਵਿਗੜ ਜਾਂਦਾ ਹੈ। 


ਉਨ੍ਹਾਂ ਕਿਹਾ ਕਿ ਪਰਿਵਾਰ ਦੇ ਗੁਜ਼ਾਰੇ ਪਹਿਲਾਂ ਹੀ ਘੱਟ ਤਨਖਾਹ ਕਾਰਨ ਮੁਸਕਲ ਨਾਲ ਚੱਲਦੇ ਹਨ ਪਰ ਉਪਰ ਮੈਨੇਜਮੈਂਟ ਤੇ ਸਰਕਾਰ ਸਮੇਂ ਸਿਰ ਤਨਖਾਹ ਦਾ ਪੁਖਤਾ ਪ੍ਰਬੰਧ ਨਹੀਂ ਕਰਦੀ। ਇਸ ਕਾਰਨ ਵਾਰ-ਵਾਰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇੱਕ ਠੇਕੇਦਾਰ ਦੀ ਗਲਤੀ ਕਾਰਨ ਖਮਿਆਜ਼ਾ ਆਮ ਵਰਕਰ ਨੂੰ ਭੁਗਤਾਨ ਪੈਂਦਾ ਹੈ। ਠੇਕੇਦਾਰ ਵੱਲੋਂ ਸਮੇਂ ਸਿਰ EPF ਤੇ ESI ਦੀ ਭਰਪਾਈ ਨਹੀਂ ਕੀਤੀ ਜਾਦੀ ਜੋ ਵੱਡੀ ਦਿੱਕਤ ਪੈਦਾ ਕਰਦਾ ਹੈ।


ਇਹ ਵੀ ਪੜ੍ਹੋ: Power Crisis in Punjab: ਪੰਜਾਬ 'ਚ ਬਿਜਲੀ ਸੰਕਟ! ਸੀਐਮ ਭਗਵੰਤ ਮਾਨ ਮੀਟਿੰਗ, ਦਫਤਰਾਂ ਤੇ ਦੁਕਾਨਾਂ ਦਾ ਬਦਲੇਗਾ ਸਮਾਂ?