Moga News: ਆਸ਼ੀਰਵਾਦ ਸਕੀਮ ਤਹਿਤ ਫਰਵਰੀ 2022 ਤੋਂ ਅਪਲਾਈ ਕਰਨ ਵਾਲੇ ਲਾਭਪਾਤਰੀ ਇਸ ਸਕੀਮ ਦਾ ਅਜੇ ਤੱਕ ਲਾਭ ਨਹੀਂ ਲੈ ਸਕੇ। SC ਤੇ BC ਲੋਕ ਅਜੇ ਵੀ ਅਪਲਾਈ ਕਰ ਰਹੇ ਹਨ। ਇਸ ਬਾਰੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਸੀ ਕਿ ਇੱਕ ਖਾਸ ਵਿਅਕਤੀ ਦੀ ਸਰਕਾਰ ਹੈ।

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਸ਼ੀਰਵਾਦ ਸਕੀਮ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਐਸਸੀ ਤੇ ਬੀਸੀ ਲੜਕੀਆਂ ਦੇ ਵਿਆਹ 'ਤੇ 51,000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਪਰ ਹੁਣ ਪਿਛਲੀ ਫਰਵਰੀ 2022 ਤੋਂ ਜਨਵਰੀ 2023 ਤੱਕ ਅਪਲਾਈ ਕਰਨ ਵਾਲੇ ਲਾਭਪਾਤਰੀਆਂ ਨੂੰ ਇਸ ਦਾ ਫਾਇਦਾ ਅਜੇ ਤੱਕ ਨਹੀਂ ਮਿਲਿਆ।


ਇਹ ਵੀ ਪੜ੍ਹੋ : ਪੋਤੇ ਦੀ ਆਵਾਜ਼ 'ਚ ਗੱਲ ਕਰਕੇ ਬਜ਼ੁਰਗ ਤੋਂ ਠੱਗੇ 7 ਲੱਖ, 9 ਮਹੀਨਿਆਂ ਬਾਅਦ ਹੋਇਆ ਖ਼ੁਲਾਸਾ

ਇਸ ਲਈ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਪਿਛਲੇ ਦਿਨੀਂ ਆਸ਼ੀਰਵਾਦ ਸਕੀਮ ਬਾਰੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਖਾਸ ਆਦਮੀਆਂ ਦੀ ਸਰਕਾਰ ਕਰਾਰ ਦਿੱਤਾ ਸੀ। ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਵਿੱਚ 1491 ਲਾਭਪਾਤਰੀਆਂ ਦੇ ਕੇਸ ਬਕਾਇਆ ਪਏ ਹਨ। ਹੁਣ ਰੋਜ਼ਾਨਾ ਹੋਰ ਵੀ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਕਰ ਰਹੇ ਹਨ। ਇਸ ਬਾਰੇ ਜੂਨੀਅਰ ਸਹਾਇਕ ਸਤੀਸ਼ ਕੁਮਾਰ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਜਨਵਰੀ 2023 ਤੱਕ 1491 ਕੇਸਾਂ ਵਿੱਚ ਕਰੀਬ 7 ਕਰੋੜ 60 ਲੱਖ ਰੁਪਏ ਬਕਾਇਆ ਹਨ ਤੇ ਵਿਭਾਗ ਵੱਲੋਂ ਸਰਕਾਰ ਨੂੰ ਫੰਡ ਭੇਜਣ ਲਈ ਪੱਤਰ ਭੇਜਿਆ ਗਿਆ ਹੈ।


ਇਹ ਵੀ ਪੜ੍ਹੋ : ਹੁਣ ਦਫਤਰਾਂ 'ਚ ਜਾਣ ਦੀ ਲੋੜ ਨਹੀਂ, ਪਿੰਡਾਂ 'ਚ ਆ ਕੇ ਅਫਸਰ ਕਰਨਗੇ ਮਸਲੇ ਹੱਲ, ਸੀਐਮ ਭਗਵੰਤ ਮਾਨ ਦਾ ਐਲਾਨ


ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਆਸ਼ੀਰਵਾਦ ਸਕੀਮ ਨੂੰ ਪਹਿਲਾਂ ਸ਼ਗਨ ਸਕੀਮ ਵਜੋਂ ਜਾਣਿਆ ਜਾਂਦਾ ਸੀ। ਇਸ ਦੇ ਲਾਭਪਾਤਰੀ ਜ਼ਿਲ੍ਹੇ ਵਿੱਚ ਪਿਛਲੇ ਇੱਕ ਸਾਲ ਤੋਂ 51,000 ਰੁਪਏ ਦੀ ਵਿੱਤੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਫਰਵਰੀ 2022 ਤੋਂ ਬਾਅਦ ਰਜਿਸਟਰਡ ਕਿਸੇ ਵੀ ਲਾਭਪਾਤਰੀ ਨੂੰ ਵਿੱਤੀ ਸਹਾਇਤਾ ਨਹੀਂ ਮਿਲੀ ਹੈ। ਇਸ ਸਕੀਮ ਦੇ ਤਹਿਤ ਸੂਬਾ ਸਰਕਾਰ ਅਨੁਸੂਚਿਤ ਜਾਤੀਆਂ (SCs) ਅਤੇ ਪੱਛੜੀਆਂ ਸ਼੍ਰੇਣੀਆਂ (BCs) ਦੇ ਭਲਾਈ ਵਿਭਾਗ ਦੀ  SC, BC ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS) ਸ਼੍ਰੇਣੀਆਂ ਨਾਲ ਸਬੰਧਤ ਪਰਿਵਾਰਾਂ ਨੂੰ ਲੜਕੀ ਦੇ ਵਿਆਹ ਲਈ 51,000 ਰੁਪਏ ਦੀ ਸਹਾਇਤਾ ਪ੍ਰਦਾਨ ਕਰਦੀ ਹੈ। ਪਹਿਲਾਂ ਇਹ ਰਕਮ 21,000 ਰੁਪਏ ਸੀ, ਜੋ ਜੁਲਾਈ 2021 ਵਿੱਚ ਵਧਾ ਕੇ 51,000 ਰੁਪਏ ਕਰ ਦਿੱਤੀ ਗਈ।